ਨਿਊਜ਼ ਡੈਸਕ : ਪੰਜਾਬ ਅੰਦਰ ਆਏ ਦਿਨ ਅਮਨ ਕਨੂੰਨ ਦੀ ਵਿਘੜ ਰਹੀ ਸਥਿਤੀ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਘਿਰਦੀ ਜਾ ਰਹੀ ਹੈ। ਇਸ ਦੇ ਚਲਦਿਆਂ ਹੁਣ ਤਰਨਤਾਰਨ ਸਾਹਿਬ ਦੇ ਥਾਣਾ ਸਰਹਾਲੀ ‘ਤੇ ਹੋਏ ਹਮਲੇ ਨੇ ਸਾਰਿਆਂ ਨੂੰ ਵਿਪਤਾ ‘ਚ ਪਾ ਦਿੱਤਾ ਹੈ। ਜੀ ਹਾਂ ਥਾਣਾ ਸਰਹਾਲੀ ‘ਤੇ ਆਰਪੀਜੀ ਅਟੈਕ ਕੀਤਾ ਗਿਆ ਹੈ। ਜਿਸ ਤੋਂ ਬਾਅਦ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ। ਇਸ ਮਸਲੇ ‘ਤੇ ਹੁਣ ਸਿਆਸਤ ਵੀ ਗਰਮਾ ਗਈ ਹੈ। ਇਸ ਮਸਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੱਲੋਂ ਵੀ ਇਸ ਮਸਲੇ ‘ਤੇ ਪ੍ਰਤੀਕਿਰਿਆ ਦਿੱਤੀ ਗਈ ਹੈ।
Police protectees & popular icons being killed in broad daylight , murders, looting, robberies rampant and @PunjabPoliceInd itself at the mercy of gangsters and anti social elements while CM @BhagwantMann treats government as a rave party. Punjab is a state under siege. 1/2 pic.twitter.com/I3UTRf2X9Q
— Shiromani Akali Dal (@Akali_Dal_) December 10, 2022
ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਇੰਟੈਲੀਜੈਂਸ ਦੇ ਦਫਤਰ ‘ਤੇ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਹੁਣ ਫਿਰ ਥਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੁਲਿਸ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਲੁਧਿਆਣਾ ‘ਚ 55 ਵੱਡੇ ਵਪਾਰੀਆਂ ਨੂੰ ਮਿਲੀਆਂ ਧਮਕੀਆਂ ਦੇ ਮਸਲੇ ‘ਤੇ ਵੀ ਉਨ੍ਹਾਂ ਨੇ ਪ੍ਰਤੀਕਿਰਿਆ ਦਿੰਦਿਆਂ