ਬੱਚੀ ਨੇ ਕਵਿਤਾ ਗਾ ਕੇ ਕੀਤੀ ਅਨੋਖੀ ਪਹਿਲ ਕਿ ਚਾਰੇ ਪਾਸੇ ਹੋਣ ਲੱਗੀ ਸ਼ਲਾਘਾ

TeamGlobalPunjab
1 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਇਸ ਸਮੇਂ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ । ਇਸ ਨੂੰ ਲੈ ਕੇ ਜਿਥੇ ਸਰਕਾਰ ਲੋਕਾਂ ਨੂੰ ਚੇਤੰਨ ਕਰ ਰਹੀ ਹੈ ਉਥੇ ਹੀ ਕੁੱਝ ਸਮਾਜ ਭਲਾਈ ਕੰਮਾਂ ਵਿੱਚ ਲੱਗੇ ਲੋਕ ਅਤੇ ਨੁਮਾਇੰਦੇ ਆਪ ਮੁਹਾਰੇ ਹੀ ਸਰਕਾਰ ਦੇ ਸਾਥ ਲਈ ਅੱਗੇ ਆ ਰਹੇ ਹਨ । ਹੁਣ ਇਹ ਪਹਿਲ ਕੀਤੀ ਹੈ ਇਥੋਂ ਦੀ ਰਹਿਣ ਵਾਲੀ ਇਕ ਅਠ ਸਾਲਾ ਬਚੀ ਨੇ। ਜਿਸ ਨੇ ਬੜੇ ਹੀ ਸੋਹਣੇ ਅਤੇ ਸੁਚੱਜੇ ਢੰਗ ਨਾਲ ਅੰਗਰੇਜ਼ੀ ਭਾਸ਼ਾ ਵਿੱਚ ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਹੈ।

ਦਸ ਦੇਈਏ ਕਿ ਇਸ ਛੋਟੀ ਬੱਚੀ ਦਾ ਨਾਮ ਭਾਵਨੀ ਹੈ ਅਤੇ ਇਹ ਚੰਡੀਗੜ੍ਹ ਦੇ 261 ਸੈਕਟਰ 45 ਏ ਵਿੱਚ ਰਹਿੰਦੀ ਹੈ ।ਭਾਵਨੀ ਨੇ ਇਕ ਕਵਿਤਾ ਗਾ ਕੇ ਕੋਰੋਨਾ ਤੋਂ ਬਚਣ ਦੀ ਅਪੀਲ ਕੀਤੀ ਹੈ ।

ਇਸ ਤੋਂ ਬਾਅਦ ਬੱਚੀ ਦੇ ਕੰਮ ਦੀ ਸ਼ਲਾਘਾ ਚਾਰੇ ਪਾਸੇ ਹੋ ਰਹੀ ਹੈ । ਸਥਾਨਕ ਐਸ ਡੀ ਐਮ ਵਲੋਂ ਬੱਚੀ ਦਾ ਸਨਮਾਨ ਵੀ ਕੀਤਾ ਗਿਆ ਹੈ । ਜਾਣਕਾਰੀ ਮੁਤਾਬਿਕ ਉਸ ਨੂੰ ਕੈਸ਼ ਦੇ ਕੇ ਸਲਾਹਿਆ ਗਿਆ ਹੈ ।

Share This Article
Leave a Comment