ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਣ ਵਾਲਾ ਟੀ-20 ਮੈਚ ਮੀਂਹ ਦੀ ਭੇਂਟ ਚੜ੍ਹਦਿਆਂ ਰੱਦ ਹੋ ਗਿਆ। ਦਰਅਸਲ ਕੱਲ੍ਹ ਸਵੇਰ ਤੋਂ ਹੀ ਸ਼ਹਿਰ ਅੰਦਰ ਬਾਰਿਸ਼ ਹੋ ਰਹੀ ਸੀ। ਜਿਸ ਕਾਰਨ ਮੈਦਾਨ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਅਤੇ ਨਤੀਜੇ ਵਜੋਂ ਮੈਚ ਰੱਦ ਕਰਨਾ ਪਿਆ। ਇਸ ਮੈਚ ਦੇ ਰੱਦ ਹੋਣ ‘ਤੇ ਕ੍ਰਿਕਟ ਦੇ ਦਿਵਾਨਿਆਂ ਨੇ ਬੜਾ ਗੁੱਸਾ ਦਿਖਾਇਆ। ਇਨ੍ਹਾਂ ਟੀ-20 ਮੈਚਾਂ ਦੀ ਲੜੀ ਦਾ ਦੂਸਰਾ ਮੈਚ 18 ਸਤੰਬਰ ਨੂੰ ਮੁਹਾਲੀ ਵਿਖੇ ਖੇਡਿਆ ਜਾ ਰਿਹਾ ਹੈ ਅਤੇ ਇਸ ਤੋਂ ਅਗਲਾ ਮੈਚ 22 ਸਤੰਬਰ ਨੂੰ ਬੈਂਗਲੌਰ ਵਿਖੇ ਹੋਵੇਗਾ।ਇਸ ਮੈਚ ਦੇ ਰੱਦ ਹੋਣ ‘ਤੇ ਸੋਸ਼ਲ ਮੀਡੀਆ ਜਰੀਏ ਕ੍ਰਿਕਟ ਫੈਨਜ਼ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ।
Things not looking great here in Dharamsala at the moment. It is pouring ⛈️⛈️😢 #TeamIndia #INDvSA pic.twitter.com/azf8NDMVTV
— BCCI (@BCCI) September 15, 2019
ਟਵੀਟਰ ‘ਤੇ ਕਈਆਂ ਨੇ ਮੈਚ ਰੱਦ ਹੋਣ ‘ਤੇ ਬੀਸੀਸੀਆਈ ਵਿਰੁੱਧ ਵੀ ਗੁੱਸਾ ਦਿਖਾਇਆ। ਇੱਕ ਯੂਜਰ ਨੇ ਬੀਸੀਸੀਆਈ ਵਿਰੁੱਧ ਟਵੀਟ ਕਰਦਿਆਂ ਕਿਹਾ ਕਿ ਇਸ ਸੀਜ਼ਨ ਵਿੱਚ ਮੈਚ ਨਹੀਂ ਰੱਖਣਾ ਚਾਹੀਦਾ ਸੀ। ਇਸ ਦੇ ਨਾਲ ਹੀ ਕਈ ਹੋਰਾਂ ਨੇ ਵੀ ਬੀਸੀਸੀਆਈ ਵਿਰੁੱਧ ਟਵੀਟ ਕਰਦਿਆਂ ਗੁੱਸਾ ਦਿਖਾਇਆ।
Things not looking great here in Dharamsala at the moment. It is pouring ⛈️⛈️😢 #TeamIndia #INDvSA pic.twitter.com/azf8NDMVTV
— BCCI (@BCCI) September 15, 2019
ਦੱਸ ਦਈਏ ਕਿ ਦੱਖਣੀ ਅਫਰੀਕਾ ਅਤੇ ਭਾਰਤੀ ਟੀਮ ਵਿਚਕਾਰ ਕੁੱਲ 13 ਟੀ-20 ਮੈਚ ਖੇਡੇ ਜਾ ਚੁਕੇ ਹਨ। ਇਨ੍ਹਾਂ ਮੈਚਾਂ ਵਿੱਚ ਜੇਕਰ ਜਿੱਤ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਹੁਣ ਤੱਕ ਦੱਖਣੀ ਅਫਰੀਕਾ ਵਿਰੁੱਧ ਖੇਡੇ ਗਏ ਮੈਚਾਂ ਵਿੱਚ 8 ਵਾਰ ਜਿੱਤ ਹਾਸਲ ਕਰ ਚੁਕੀ ਹੈ ਜਦੋਂ ਕਿ ਦੱਖਣੀ ਅਫਰੀਕਾ ਸਿਰਫ 5 ਵਿੱਚ। ਜਾਣਕਾਰੀ ਮੁਤਾਬਿਕ ਇਨ੍ਹਾਂ ਮੈਚਾਂ ਵਿੱਚੋਂ ਦੋ ਮੈਚ ਭਾਰਤ ਅੰਦਰ ਵੀ ਖੇਡੇ ਗਏ ਸਨ ਪਰ ਅਫਸੋਸ ਇਨ੍ਹਾਂ ਮੈਚਾਂ ਵਿੱਚ ਭਾਰਤੀ ਟੀਮ ਹਾਰ ਗਈ ਸੀ।
Things not looking great here in Dharamsala at the moment. It is pouring ⛈️⛈️😢 #TeamIndia #INDvSA pic.twitter.com/azf8NDMVTV
— BCCI (@BCCI) September 15, 2019