ਬਿਜਨੌਰ: ਜ਼ਿਲ੍ਹੇ ਦੇ ਧਾਮਪੁਰ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਸੰਘਣੀ ਧੁੰਦ ਕਾਰਨ ਵਾਪਰੇ ਇੱਕ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌ.ਤ ਹੋ ਗਈ, ਜਦੋਂ ਕਿ ਦੋ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੇਹਰਾਦੂਨ-ਨੈਨੀਤਾਲ ਰਾਸ਼ਟਰੀ ਰਾਜਮਾਰਗ ‘ਤੇ ਧਾਮਪੁਰ ‘ਚ ਹੋਇਆ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਪਿੱਛੇ ਤੋਂ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ‘ਚ ਆਟੋ ਚਾਲਕ ਸਮੇਤ 7 ਲੋਕਾਂ ਦੀ ਮੌ.ਤ ਹੋ ਗਈ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਾਸਿਲ ਜਾਣਕਾਰੀ ਅਨੁਸਾਰ ਆਟੋ ਵਿੱਚ ਸਵਾਰ ਸਾਰੇ ਲੋਕ ਝਾਰਖੰਡ ਵਿੱਚ ਵਿਆਹ ਕਰਕੇ ਵਾਪਸ ਆਪਣੇ ਪਿੰਡ ਤਿਬੜੀ ਜਾ ਰਹੇ ਸਨ। ਮ੍ਰਿਤਕਾਂ ਵਿੱਚ ਖੁਰਸ਼ੀਦ (65), ਉਸ ਦਾ ਬੇਟਾ ਵਿਸ਼ਾਲ (25), ਨੂੰਹ ਖੁਸ਼ੀ (22), ਮੁਮਤਾਜ਼ (45), ਰੂਬੀ (32) ਅਤੇ ਬੁਸ਼ਰਾ (10) ਸ਼ਾਮਿਲ ਹਨ। ਇਸ ਤੋਂ ਇਲਾਵਾ ਇੱਕ ਆਟੋ ਚਾਲਕ ਦੀ ਵੀ ਮੌ.ਤ ਹੋ ਗਈ ਹੈ। ਇਹ ਸਾਰੇ ਲੋਕ ਮੁਰਾਦਾਬਾਦ ‘ਚ ਟਰੇਨ ਤੋਂ ਉਤਰੇ, ਆਟੋ ਬੁੱਕ ਕਰਵਾ ਕੇ ਆਪਣੇ ਪਿੰਡ ਜਾ ਰਹੇ ਸਨ। ਧਾਮਪੁਰ ਨਗੀਨਾ ਮਾਰਗ ‘ਤੇ ਫਾਇਰ ਸਟੇਸ਼ਨ ਨੇੜੇ ਇਕ ਕ੍ਰੇਟਾ ਕਾਰ ਨੇ ਪਿੱਛੇ ਤੋਂ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਆਟੋ ‘ਚ ਸਵਾਰ ਇੱਕੋ ਪਰਿਵਾਰ ਦੇ ਸਾਰੇ 6 ਲੋਕਾਂ ਦੀ ਮੌ.ਤ ਹੋ ਗਈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਿਜਨੌਰ ਦੇ ਐਸਪੀ ਅਭਿਸ਼ੇਕ ਝਾਅ ਨੇ ਦੱਸਿਆ ਕਿ ਸਵੇਰੇ ਸਵੇਰੇ ਸੂਚਨਾ ਮਿਲੀ ਸੀ ਕਿ ਇੱਕ ਆਟੋ ਅਤੇ ਇੱਕ ਕਾਰ ਦੀ ਟੱਕਰ ਹੋ ਗਈ ਹੈ।ਕਾਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ ਅਤੇ ਆਟੋ ਵਿੱਚ 7 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 6 ਲੋਕਾਂ ਦੀ ਮੌਤ ਹੋ ਗਈ। ਆਟੋ ਚਾਲਕ ਦੀ ਇਲਾਜ ਦੌਰਾਨ ਮੌ.ਤ ਹੋ ਗਈ। ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ। ਕਾਰ ਚਾਲਕ ਦਾ ਵੀ ਇਲਾਜ ਚੱਲ ਰਿਹਾ ਹੈ।”
ਇਸ ਦੇ ਨਾਲ ਹੀ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨੇ ਵੀ ਇਸ ਘਟਨਾ ‘ਤੇ ਦੁੱਖ ਜਤਾਇਆ ਹੈ।
#UPCM @myogiadityanath ने जनपद बिजनौर में सड़क हादसे में हुई जनहानि पर गहरा शोक व्यक्त किया है। उन्होंने मृतकों के शोक संतप्त परिजनों के प्रति संवेदना व्यक्त की है।
मुख्यमंत्री जी ने संबंधित जिला प्रशासन के अधिकारियों को मौके पर पहुंचकर राहत कार्य में तेजी लाने और घायलों को…
— CM Office, GoUP (@CMOfficeUP) November 16, 2024