‘ਦੋਸ਼ ਸਾਬਿਤ ਕਰਨ ਲਈ ਸਬੂਤ ਮਜ਼ਬੂਤ ਹੋਣੇ ਚਾਹੀਦੇ ਨੇ ਸ਼ੱਕ ਨਹੀਂ’

TeamGlobalPunjab
1 Min Read

 ਨਵੀਂ ਦਿੱਲੀ: – ਉੜੀਸਾ ਹਾਈ ਕੋਰਟ ਨੇ ਬਿਜਲੀ ਦਾ ਕਰੰਟ ਦੇ ਕੇ ਇਕ ਹੋਮਗਾਰਡ ਦੀ ਹੱਤਿਆ ਕਰਨ ਦੇ ਦੋ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਸੀ। ਹਾਈ ਕੋਰਟ ਦੇ ਬੈਂਚ ਨੇ ਕਿਹਾ ਕਿ ਇਹ ਇਸ ਅਦਾਲਤ ਦੇ ਐਲਾਨ ਰਾਹੀਂ ਚੰਗੀ ਤਰ੍ਹਾਂ ਸਥਾਪਿਤ ਹੈ ਕਿ ਸ਼ੱਕ, ਭਾਵੇਂ ਮਜ਼ਬੂਤ ਹੀ ਕਿਉਂ ਨਾ ਹੋਵੇ, ਸਬੂਤ ਦੀ ਥਾਂ ਨਹੀਂ ਲੈ ਸਕਦਾ।

ਜਸਟਿਸ ਇੰਦਰਾ ਬੈਨਰਜੀ ਤੇ ਹੇਮੰਤ ਗੁਪਤਾ ਦੇ ਬੈਂਚ ਨੇ ਉੜੀਸਾ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਕਿਹਾ ਕਿਸੇ ਵੀ ਮੁਲਜ਼ਮ ਖ਼ਿਲਾਫ਼ ਸਬੂਤਾਂ ਦੀ ਲੜੀ ਏਨੀ ਪੂਰੀ ਹੋਣੀ ਚਾਹੀਦੀ ਹੈ ਕਿ ਉਸ ਖ਼ਿਲਾਫ਼ ਦੋਸ਼ ਸਾਬਿਤ ਕੀਤੇ ਜਾ ਸਕਣ।

Share this Article
Leave a comment