ਮੋਗਾਦਿਸ਼ੂ : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਸ਼ਨੀਵਾਰ ਨੂੰ ਇੱਕ ਕਾਰ ਬੰਬ ਹਮਲੇ ਵਿੱਚ ਘੱਟੋ ਘੱਟ 90 ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋਏ ਦੱਸੇ ਜਾ ਰਹੇ ਹਨ।
ਰਿਪੋਰਟਾਂ ਮੁਤਾਬਿਕ ਇਸ ਧਮਾਕੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਮੁਹੰਮਦ ਹੁਸੈਨ ਨੇ ਦੱਸਿਆ ਕਿ ਧਮਾਕਾ ਬਹੁਤ ਖਤਰਨਾਕ ਸੀ ਅਤੇ ਇਸ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਵਿੱਚ ਵਧੇਰੇ ਕਰਕੇ ਬੱਚੇ ਅਤੇ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਸ਼ਾਮਲ ਦੱਸੇ ਜਾ ਰਹੇ ਹਨ ਜੋ ਕਿ ਧਮਾਕੇ ਸਮੇਂ ਬੱਸ ਵਿੱਚ ਸਵਾਰ ਸਨ।
ਇੱਥੇ ਹੀ ਬੱਸ ਨਹੀਂ ਇਸ ਧਮਾਕੇ ਦੌਰਾਨ ਦੋ ਤੁਰਕੀ ਦੇ ਵਿਅਕਤੀਆਂ ਦੇ ਮਰਨ ਦੀ ਵੀ ਖਬਰ ਮਿਲ ਰਹੀ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਕਾਰਨ ਗੱਡੀਆਂ ਦੇ ਚਿਥੜੇ ਉੱਡ ਗਏ।