ਨਵੀਂ ਦਿੱਲੀ:: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੀ NIA ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਹਿਰਾਸਤ ਖਤਮ ਹੋਣ ਤੋਂ ਬਾਅਦ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਸੋਮਵਾਰ ਨੂੰ ਐਨਆਈਏ ਵੱਲੋਂ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਦਿੱਲੀ ਲਿਆਂਦਾ ਗਿਆ ਸੀ ਅਤੇ ਉਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਰਿਮਾਂਡ ‘ਤੇ ਭੇਜ ਦਿੱਤਾ ਹੈ।
ਲਾਰੈਂਸ ਤੋਂ NIA ਅਤੀਕ ਅਹਿਮਦ ਹੱਤਿਆਕਾਂਡ ਵਿਚ ਪੁੱਛਗਿਛ ਕਰ ਸਕਦੀ ਹੈ। ਬਿਸ਼ਨੋਈ ਤੋਂ ਅਤੀਕ ਅਹਿਮਦ ਦੀ ਹੱਤਿਆ ‘ਚ ਵਰਤੇ ਗਏ ਹਥਿਆਰ ਦੇ ਸਬੰਧ ‘ਚ ਪੁੱਛਗਿੱਛ ਕੀਤੀ ਜਾ ਸਕਦੀ ਹੈ ਅਤੀਕ ਅਹਿਮਦ ਦੀ ਹੱਤਿਆ ‘ਚ ਤੁਰਕੀ ‘ਚ ਬਣੀ ਜਿਗਾਨਾ ਪਿਸਤੌਲ ਦਾ ਇਸਤੇਮਾਲ ਹੋਇਆ ਸੀ। ਇਹ ਆਟੋਮੈਟਿਕ ਪਿਸਤੌਲ ਭਾਰਤ ਵਿਚ ਬੈਨ ਹੈ।
ਦਸ ਦਈਏ ਕਿ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ ਦੀ ਬੀਤੀ 15 ਅਪ੍ਰੈਲ ਨੂੰ ਰਾਤ ਪ੍ਰਯਾਗਰਾਜ ਦੇ ਕਾਲਵਿਨ ਹਸਪਤਾਲ ਦੇ ਬਾਹਰ ਪੁਲਿਸ ਕਸਟੱਡੀ ‘ਚ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਤਿੰਨੋਂ ਹਮਲਾਵਰਾਂ ਨੂੰ ਫੜ ਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਪੁੱਛਗਿਛ ‘ਚ ਤਿੰਨੋਂ ਹਮਲਾਵਰਾਂ ਨੇ ਦੱਸਿਆ ਕਿ ਉਹ ਗੈਂਗਸਟਰ ਲਾਰੈਂਸ ਤੋਂ ਬਹੁਤ ਪ੍ਰਭਾਵਿਤ ਸਨ ਤੇ ਉਸ ਦੀ ਤਰ੍ਹਾਂ ਫੇਮਸ ਹੋਣਾ ਚਾਹੁੰਦੇ ਸਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.