ਪਤਨੀ ਨੇ ਕਿਹਾ “ਕੱਲ੍ਹ ਦੀ ਬਜਾਏ ਅੱਜ ਮਰਜਾ” ਅਦਾਲਤ ਨੇ ਸੁਣਾਇਆ ਹੈਰਾਨੀ-ਜਨਕ ਫੈਸਲਾ!

TeamGlobalPunjab
2 Min Read

ਚੰਡੀਗੜ੍ਹ : ਪਤੀ ਪਤਨੀ ਦਾ ਰਿਸ਼ਤਾ ਅਜਿਹਾ ਹੁੰਦਾ ਹੈ ਕਿ ਇਸ ਵਿੱਚ ਕਦੀ ਪਿਆਰ ਤੇ ਕਦੀ ਤਕਰਾਰ ਚਲਦੀ ਹੀ ਰਹਿੰਦੀ ਹੈ ਤੇ ਜਦੋਂ ਤਕਰਾਰ ਹੁੰਦੀ ਹੈ ਤਾਂ ਗੁੱਸੇ ‘ਚ ਇਨਸਾਨ ਇੱਕ ਦੂਜੇ ਨੂੰ ਬਹੁਤ ਕੁਝ ਬੋਲ  ਜਾਂਦਾ ਹੈ। ਪਰ ਕਈ ਵਾਰ ਗੱਲ ਇੱਥੋਂ ਤੱਕ ਵਧ ਜਾਂਦੀ ਹੈ ਕਿ ਮਾਮਲਾ ਆਤਮ ਹੱਤਿਆ ਤੱਕ ਵੀ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਦਾ ਹੀ ਕੁਝ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇੱਥੇ ਪਤੀ ਪਤਨੀ ਦਾ ਆਪਸੀ ਝਗੜਾ ਚੱਲ ਰਿਹਾ ਸੀ ਤਾਂ ਪਤਨੀ ਨੇ ਪਤੀ ਨਾਲ ਉਸ ਦੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਦਾਅਵਾ ਕੀਤਾ ਜਾ  ਰਿਹਾ ਹੈ ਕਿ ਇਹ ਵੀ ਕਿਹਾ ਕਿ ਕੱਲ੍ਹ ਦੀ ਬਜਾਏ ਅੱਜ ਮਰ ਜਾਵੇ ਅਤੇ ਇਸ ਤੋਂ ਬਾਅਦ ਮਹਿਲਾ ਦੇ ਪਤੀ ਨੇ ਆਤਮ ਹੱਤਿਆ ਕਰ ਲਈ।

ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਮਹਿਲਾ ਦੇ ਪਤੀ ਨੇ ਆਤਮ ਹੱਤਿਆ ਕਰ ਲਈ ਸੀ ਤੇ ਇਹ ਮਾਮਲਾ ਸਾਲ 2017 ਵਿੱਚ ਹਾਈਕੋਰਟ ਪਹੁੰਚਿਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਹੁਣ ਹਾਈਕੋਰਟ ਵੱਲੋਂ ਇਸ ‘ਤੇ ਆਪਣਾ ਫੈਸਲਾ ਸੁਣਾਇਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਹਾਈਕੋਰਟ ਵੱਲੋਂ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਗਿਆ ਕਿ ਇਹ ਮਾਮਲਾ ਆਤਮ ਹੱਤਿਆ ਲਈ ਉਕਸਾਉਣ ਦਾ ਨਹੀਂ ਹੈ।

ਰਿਪੋਰਟਾਂ ਮੁਤਾਬਿਕ ਮ੍ਰਿਤਕ ਵਿਅਕਤੀ ਦੇ ਪਿਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ‘ਤੇ 10 ਫਰਵਰੀ 2017 ਨੂੰ ਉਸ ਦੀ ਪਤਨੀ ਖਿਲਾਫ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਮ੍ਰਿਤਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਦੋ ਵਾਰ ਘਰ ਵਾਪਸ ਆਉਣ ਲਈ ਸੰਦੇਸ਼ ਭੇਜੇ ਗਏ ਸਨ ਪਰ ਇਸ ਦੇ ਜਵਾਬ ਵਿੱਚ ਪਤਨੀ ਵੱਲੋਂ ਉਪਰੋਕਤ ਗੱਲ (ਕੱਲ੍ਹ ਦੀ ਬਜਾਏ ਅੱਜ…) ਕਹੀ ਗਈ ਜਿਸ ਤੋਂ ਬਾਅਦ ਹੀ ਵਿਅਕਤੀ ਨੇ ਆਤਮ ਹੱਤਿਆ ਕੀਤੀ ਸੀ। ਰਿਪੋਰਟਾਂ ਮੁਤਾਬਿਕ ਇਸੇ ਕੇਸ ਵਿੱਚ ਹੀ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਇਹ ਗੱਲ ਕਿਸੇ ਨੂੰ ਆਤਮ ਹੱਤਿਆ ਲਈ ਉਕਸਾਉਣ ਵਾਲੀ ਨਹੀਂ ਹੈ।

Share this Article
Leave a comment