ਨਾਗਪੁਰ : ਪੁਲਿਸ ਨੇ ਸਿਰਫ 5 ਦਿਨਾਂ ਦੇ ਆਪਣੇ ਹੀ ਮਾਸੂਮ ਬੱਚੇ ਨੂੰ ਵੇਚਣ ਵਾਲੇ ਮਾਪਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ‘ਚ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾਗਪੁਰ ਪੁਲਿਸ ਦਾ ਕਹਿਣਾ ਹੈ ਕਿ ਬੱਚੇ ਨੂੰ ਬੇਔਲਾਦ ਜੋੜੇ ਨੂੰ 1.10 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ ਸੀ।
ਇਹ ਮਾਮਲਾ ਐਂਟੀ ਹਿਊਮਨ ਟਰੈਫਿਕਿੰਗ ਸਕੁਐਡ ਦੀ ਕਾਰਵਾਈ ਦੌਰਾਨ ਸਾਹਮਣੇ ਆਇਆ। ਪੁਲਿਸ ਦਾ ਕਹਿਣਾ ਹੈ ਕਿ ਬੱਚੇ ਨੂੰ ਵੇਚਣ ਵਾਲੇ ਮਾਤਾ-ਪਿਤਾ ਅਤੇ ਖਰੀਦਣ ਵਾਲੇ ਜੋੜੇ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਦੋਵੇਂ ਲੋਕ ਇਸ ਸੌਦੇ ਵਿੱਚ ਵਿਚੋਲੇ ਦੀ ਭੂਮਿਕਾ ਨਿਭਾ ਰਹੇ ਸਨ। ਇਸ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੋੜੇ ਨੇ ਬੱਚੇ ਨੂੰ ਇੱਕ ਅਜਿਹੇ ਜੋੜੇ ਨੂੰ ਵੇਚ ਦਿੱਤਾ ਜਿਸ ਦੇ ਕੋਈ ਔਲਾਦ ਨਹੀਂ ਸੀ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਸੁਨੀਲ ਉਰਫ ਭੋਂਦੂ ਦਯਾਰਾਮ ਗੇਂਦਰੇ (31) ਅਤੇ ਉਸ ਦੀ ਪਤਨੀ ਸ਼ਵੇਤਾ (27) ਵਜੋਂ ਹੋਈ ਹੈ ਅਤੇ ਬੇਔਲਾਦ ਜੋੜੇ ਦੀ ਪਛਾਣ ਪੂਰਨਿਮਾ ਸ਼ੇਲਕੇ (32) ਅਤੇ ਉਸ ਦੇ ਪਤੀ ਸਨੇਹਦੀਪ ਧਰਮਦਾਸ ਸ਼ੈਲਕੇ (45) ਵਜੋਂ ਹੋਈ ਹੈ। ਦੋਵੇਂ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਵਿਚੋਲੇ ਦੀ ਪਛਾਣ ਕਿਰਨ ਇੰਗਲੇ (41) ਅਤੇ ਉਸ ਦੇ ਪਤੀ ਪ੍ਰਮੋਦ ਇੰਗਲੇ (45) ਵਜੋਂ ਹੋਈ ਹੈ, ਜੋ ਕਿ ਨਾਗਪੁਰ ਦੇ ਰਹਿਣ ਵਾਲੇ ਹਨ।
ਪੁਲਿਸ ਮੁਤਾਬਕ ਸੁਨੀਲ ਅਤੇ ਸ਼ਵੇਤਾ ਗੇਂਦਰੇ ਨੇ 22 ਅਗਸਤ ਨੂੰ ਕਿਰਨ ਅਤੇ ਪ੍ਰਮੋਦ ਇੰਗਲੇ ਦੀ ਮਦਦ ਨਾਲ ਆਪਣੇ ਨਵਜੰਮੇ ਬੇਟੇ ਨੂੰ ਸ਼ੇਲਕੇ ਜੋੜੇ ਨੂੰ ਵੇਚ ਦਿੱਤਾ ਸੀ। ਸ਼ੈਲਕੇ ਜੋੜਾ ਕਿਰਨ ਇੰਗਲੇ ਦੇ ਰਿਸ਼ਤੇਦਾਰ ਹਨ ਅਤੇ ਉਨ੍ਹਾਂ ਨੇ ਨਵਜੰਮੇ ਬੱਚੇ ਲਈ 1 ਲੱਖ ਰੁਪਏ ਦਿੱਤੇ ਸਨ ਅਤੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਬੱਚੇ ਨੂੰ ਲੈ ਗਏ ਸਨ।
ਇਸ ਬਾਰੇ ਜਾਣਕਾਰੀ ਮਿਲਣ ‘ਤੇ, ਏਐਚਟੀਐਸ ਨੇ ਸਾਰੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਨਾਗਪੁਰ ਦੇ ਕਲਮਨਾ ਪੁਲਿਸ ਸਟੇਸ਼ਨ ਵਿੱਚ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਦੀ ਧਾਰਾ 75 ਅਤੇ ਧਾਰਾ 81 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਨੂੰ ਅਸਥਾਈ ਤੌਰ ‘ਤੇ ਸਥਾਨਕ ਅਨਾਥ ਆਸ਼ਰਮ ‘ਚ ਰੱਖਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।