ਨਹੀਂ ਰੁਕ ਰਿਹਾ ਰੂਸ ਅਤੇ ਯੁਕਰੇਨ ਦਾ ਆਪਸੀ ਵਿਵਾਦ, ਰੂਸ ਨੇ ਫਿਰ ਦਾਗੀਆਂ ਮਿਜ਼ਾਇਲਾਂ

Global Team
2 Min Read

ਨਿਊਜ ਡੈਸਕ : ਰੂਸ ਯੂਕਰੇਨ ਦੀ ਆਪਸੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਜਾਣਕਾਰੀ ਮੁਤਾਬਿਕ ਮੰਗਲਵਾਰ ਸਵੇਰੇ ਯੂਕਰੇਨ ‘ਚ ਰੂਸ ਵੱਲੋਂ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ। ਇਨ੍ਹਾਂ ਮਿਜ਼ਾਈਲ ਹਮਲਿਆਂ ਨੇ ਯੂਕਰੇਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।  ਸਰਦੀਆਂ ਸ਼ੁਰੂ ਹੋਣ ਸਮੇਂ ਹੀ ਰੂਸ ਵੱਲੋਂ ਯੂਕਰੇਨ ਚ ਭਾਰੀ ਤਬਾਹੀ ਮਚਾ ਦਿੱਤੀ ਗਈ ਹੈ। ਇਸ ਦੇ ਤਹਿਤ ਯੂਕਰੇਨ ‘ਚ ਕਈ ਥਾਵਾਂ ‘ਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਕਾਰਨ ਬਿਜਲੀ ਅਤੇ ਪਾਣੀ ਦੀ ਸਪਲਾਈ ਨੂੰ ਕਾਫੀ ਨੁਕਸਾਨ ਹੋਇਆ ਹੈ। ਨਾਲ ਹੀ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਹਿਯੋਗੀ ਕਿਰਿਲੋ ਟੇਮੋਸੇਨਕੋਵਾ ਦੇ ਅਨੁਸਾਰ, ਯੂਕਰੇਨ ਦੇ ਜ਼ਾਇਟੋਮਿਰ ਸ਼ਹਿਰ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਨੂੰ ਨੁਕਸਾਨ ਪਹੁੰਚਿਆ ਹੈ। ਮਿਜ਼ਾਈਲ ਹਮਲਿਆਂ ਤੋਂ ਬਾਅਦ ਇੱਥੇ ਇਹ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜ਼ਿਤਾਮੀਰ ਸ਼ਹਿਰ ਦੀ ਆਬਾਦੀ 2 ਲੱਖ 63 ਹਜ਼ਾਰ ਦੇ ਕਰੀਬ ਹੈ। ਇਸ ਦੇ ਨਾਲ ਹੀ ਦੱਖਣ-ਪੂਰਬੀ ਸ਼ਹਿਰ ਡਨਿਪਰੋ ‘ਚ ਊਰਜਾ ਸਪਲਾਈ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਰੂਸ-ਯੂਕਰੇਨ ਯੁੱਧ ਸ਼ੁਰੂ ਹੋਏ ਨੂੰ 7 ਮਹੀਨੇ ਹੋ ਗਏ ਹਨ। ਫਰਵਰੀ ਦੇ ਅਖੀਰ ਵਿੱਚ ਯੁੱਧ ਦੀ ਸ਼ੁਰੂਆਤ ਵਿੱਚ, ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਵੱਡੇ ਮਿਜ਼ਾਈਲ ਹਮਲੇ ਕੀਤੇ। ਹਾਲਾਂਕਿ, ਯੂਕਰੇਨ ਤੋਂ ਸਖ਼ਤ ਲੜਾਈ ਤੋਂ ਬਾਅਦ ਰੂਸ ਨੇ ਅਪ੍ਰੈਲ ਵਿੱਚ ਕੀਵ ਤੋਂ ਸੈਨਿਕਾਂ ਨੂੰ ਵਾਪਸ ਬੁਲਾ ਲਿਆ ਸੀ। ਹੁਣ ਫਿਰ ਕੀਵ ‘ਤੇ ਹਮਲੇ ਸ਼ੁਰੂ ਹੋ ਗਏ ਹਨ।

Share This Article
Leave a Comment