ਭੈਣ ਦਾ ‘ਕੰਕਾਲ’ ਮੋਢੇ ‘ਤੇ ਰੱਖ ਬੈਂਕ ਪਹੁੰਚੇ ਭਰਾ ਨੂੰ ਅਕਾਉਂਟ ‘ਚ ਜਮ੍ਹਾ ਹੋਏ ਪੈਸੇ ਮਿਲੇ ਵਾਪਿਸ

Global Team
3 Min Read

ਕੇਓਂਝਾਰ: ਹਾਲ ਹੀ ਵਿੱਚ ਉੜੀਸਾ ਦੇ ਕੇਓਂਝਾਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਆਪਣੀ ਮ੍ਰਿਤਕ ਭੈਣ ਦੇ ਬੈਂਕ ਖਾਤੇ ਵਿੱਚ ਜਮ੍ਹਾ ਪੈਸੇ ਕਢਵਾਉਣ ਲਈ ਬੈਂਕ ਪਹੁੰਚਿਆ ਸੀ। ਜਦੋਂ ਬੈਂਕ ਕਰਮਚਾਰੀਆਂ ਨੇ ਉਸ ਕੋਲੋਂ ਮੌਤ ਦਾ ਸਰਟੀਫਿਕੇਟ ਮੰਗਿਆ ਤਾਂ ਉਹ ਆਪਣੀ ਮ੍ਰਿਤਕ ਭੈਣ ਦਾ ਪਿੰਜਰ ਮੋਢਿਆਂ ‘ਤੇ ਚੁੱਕ ਕੇ ਬੈਂਕ ਪਹੁੰਚਿਆ ਅਤੇ ਜਮ੍ਹਾਂ ਹੋਏ ਪੈਸੇ ਮੰਗਣ ਲੱਗਾ।ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ‘ਚ ਹੜਕੰਪ ਮਚ ਗਿਆ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ।

ਜਦੋਂ ਇਸ ਮਾਮਲੇ ਨੇ ਰਫ਼ਤਾਰ ਫੜੀ ਤਾਂ ਹੁਣ ਉਸ ਦੀ ਭੈਣ ਦੇ ਖਾਤੇ ਵਿੱਚ ਜਮ੍ਹਾਂ ਹੋਏ ਪੈਸੇ ਉਸ ਵਿਅਕਤੀ ਨੂੰ ਵਾਪਿਸ ਕਰ ਦਿੱਤੇ ਗਏ ਹਨ ਅਤੇ ਹੋਰ ਸਹਾਇਤਾ ਵੀ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਜੀਤੂ ਮੁੰਡਾ, ਡਿਆਨਾਲੀ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਭੈਣ ਕਾਲਰਾ ਮੁੰਡਾ ਦਾ ਮੱਲੀਪਾਸਿ ਸਥਿਤ ਓਡੀਸ਼ਾ ਗ੍ਰਾਮੀਣ ਬੈਂਕ ਵਿੱਚ ਖਾਤਾ ਸੀ, ਜਿਸ ਵਿੱਚ ₹19,300 ਜਮ੍ਹਾ ਸਨ। ਕਾਲਰਾ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਸੀ। ਉਸ ਦਾ ਪਤੀ ਅਤੇ ਇਕਲੌਤੀ ਸੰਤਾਨ ਵੀ ਪਹਿਲਾਂ ਹੀ ਦੁਨੀਆ ਤੋਂ ਜਾ ਚੁੱਕੇ ਸਨ। ਅਜਿਹੇ ਵਿੱਚ ਜੀਤੂ ਹੀ ਉਸ ਦਾ ਇਕਲੌਤਾ ਜਿਉਂਦਾ ਰਿਸ਼ਤੇਦਾਰ ਬਚਿਆ ਸੀ।

ਕੁਝ ਦਿਨ ਪਹਿਲਾਂ ਜੀਤੂ ਆਪਣੀ ਭੈਣ ਦੇ ਖਾਤੇ ਵਿੱਚੋਂ ਪੈਸੇ ਕਢਵਾਉਣ ਬੈਂਕ ਪਹੁੰਚਿਆ। ਉੱਥੇ ਬੈਂਕ ਮੁਲਾਜ਼ਮਾਂ ਨੇ ਸਾਫ਼ ਕਿਹਾ ਕਿ ਜਾਂ ਤਾਂ ਖਾਤਾਧਾਰਕ ਨੂੰ ਲੈ ਕੇ ਆਓ, ਜਾਂ ਫਿਰ ਡੈੱਥ ਸਰਟੀਫਿਕੇਟ (ਅਤੇ ਕਾਨੂੰਨੀ ਵਾਰਸ ਹੋਣ ਦਾ ਸਬੂਤ ਦਿਓ। ਜੀਤੂ ਕੋਲ ਨਾ ਤਾਂ ਕੋਈ ਦਸਤਾਵੇਜ਼ ਸੀ ਅਤੇ ਨਾ ਹੀ ਇਨ੍ਹਾਂ ਪ੍ਰਕਿਰਿਆਵਾਂ ਦੀ ਜਾਣਕਾਰੀ। ਮਜਬੂਰ ਹੋ ਕੇ ਉਹ ਖਾਲੀ ਹੱਥ ਪਰਤ ਆਇਆ।

ਜੀਤੂ ਇੱਕ ਗਰੀਬ ਆਦਿਵਾਸੀ ਹੈ। ਅਨਪੜ੍ਹ ਹੋਣ ਕਾਰਨ ਉਸਨੂੰ ਡੈੱਥ ਸਰਟੀਫਿਕੇਟ ਬਣਵਾਉਣਾ ਜਾਂ ਵਾਰਸ ਪ੍ਰਮਾਣ ਪੱਤਰ ਲੈਣ ਬਾਰੇ ਕੋਈ ਸਮਝ ਨਹੀਂ ਸੀ। ਬੈਂਕ ਦੇ ਸਖ਼ਤ ਜਵਾਬ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਿਆ।

ਸੋਮਵਾਰ ਨੂੰ ਜੀਤੂ ਪਿੰਡ ਦੇ ਸ਼ਮਸ਼ਾਨ ਘਾਟ ਪਹੁੰਚਿਆ। ਉਸ ਨੇ ਭੈਣ ਦੀ ਕਬਰ ਪੁੱਟੀ ਅਤੇ ਉਸ ਦਾ ਕੰਕਾਲ ਕੱਢ ਲਿਆਂਦਾ। ਇਸ ਤੋਂ ਬਾਅਦ ਉਸਨੇ ਪਿੰਜਰ ਨੂੰ ਕੱਪੜੇ ਵਿੱਚ ਲਪੇਟਿਆ, ਮੋਢੇ ‘ਤੇ ਰੱਖਿਆ ਅਤੇ ਕਰੀਬ 3 ਕਿਲੋਮੀਟਰ ਪੈਦਲ ਚੱਲ ਕੇ ਬੈਂਕ ਪਹੁੰਚ ਗਿਆ। ਬੈਂਕ ਦੇ ਬਾਹਰ ਜੀਤੂ ਨੂੰ ਪਿੰਜਰ ਦੇ ਨਾਲ ਖੜ੍ਹਾ ਦੇਖ ਲੋਕ ਹੱਕੇ-ਬੱਕੇ ਰਹਿ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪਟਨਾ ਬਲਾਕ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਜੀਤੂ ਨੂੰ ਸਮਝਾਇਆ ਅਤੇ ਸ਼ਾਂਤ ਕਰਵਾਇਆ।

ਪੁਲਿਸ ਅਨੁਸਾਰ, ਜੀਤੂ ਅਨਪੜ੍ਹ ਹੈ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਅਣਜਾਣ ਸੀ। ਪ੍ਰਸ਼ਾਸਨ ਨੇ ਉਸ ਨੂੰ ਨਿਯਮ ਸਮਝਾਏ ਅਤੇ ਜਲਦੀ ਪੈਸੇ ਦਿਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕੰਕਾਲ ਨੂੰ ਦੁਬਾਰਾ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment