ਨਿਊਜ਼ ਡੈਸਕ : ਜੇਕਰ ਬੱਚਾ ਮਾਨਸਿਕ ਪੱਖੋਂ ਚੁਸਤ ਤੇ ਤੰਦਰੁਸਤ ਹੈ ਤਾਂ ਉਸ ਦੇ ਮੁਢਲੇ ਵਿਕਾਸ ਬਹੁਤ ਚੰਗੀ ਤਰ੍ਹਾਂ ਹੁੰਦਾ ਹੈ। ਇਸ ਲਈ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੇ ਮਾਤਾ-ਪਿਤਾ ਦੇ ਮਨ ‘ਚ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਦਾ ਮਾਨਸਿਕ ਵਿਕਾਸ ਕਿਸ ਤਰ੍ਹਾਂ ਤੇਜ਼ ਕੀਤਾ ਜਾ ਸਕਦਾ ਹੈ। ਉਸ ਬੱਚੇ ਦੀ ਯਾਦਦਾਸ਼ਤ ਨੂੰ ਕਿਵੇਂ ਤਰੋ ਤਾਜ਼ਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਸ ਬੱਚੇ ਦੇ ਦਿਮਾਗ ਨੂੰ ਤੇਜ਼ ਕਰਨ ਲਈ ਉਸ ਨਵਜੰਮੇ ਬੱਚੇ ਨੂੰ ਕਿਸ ਤਰ੍ਹਾਂ ਦੀ ਖੁਰਾਕ ਖਾਣੀ ਚਾਹੀਦੀ ਹੈ ਤੇ ਨਾਲ ਹੀ ਬੱਚੇ ਦੀ ਮਾਂ ਦੀ ਖੁਰਾਕ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਸ ਦੇ ਕੁਝ ਨੁਕਤੇ ਹਨ ਜਿਸ ਤੋਂ ਤੁਸੀਂ ਆਪਣੇ ਬੱਚੇ ਦੇ ਮਾਨਸਿਕ ਵਿਕਾਸ ਦਾ ਪਤਾ ਲਗਾ ਸਕਦੇ ਹੋ। ਜਦੋਂ ਜਨਮ ਤੋਂ ਬਾਅਦ ਮਾਤਾ-ਪਿਤਾ ਆਪਣੇ ਬੱਚੇ ਨੂੰ ਪਿਆਰ ਨਾਲ ਅਲੱਗ-ਅਲੱਗ ਨਾਵਾਂ ਨਾਲ ਬੁਲਾਉਂਦੇ ਹਨ ਤਾਂ ਉਹ ਬੱਚਾ ਜਦੋਂ ਆਪਣਾ ਹਲਕਾ ਜਿਹਾ ਧਿਆਨ ਤੁਹਾਡੇ ਵੱਲ ਕਰਦਾ ਹੈ ਜਾਂ ਅੱਖ ਨੂੰ ਫਰਕਦਾ ਹੈ ਤਾਂ ਤੁਸੀਂ ਸਮਝ ਜਾਓ ਕਿ ਤੁਹਾਡਾ ਬੱਚਾ ਤੁਹਾਨੂੰ ਕੋਈ ਸੁਨੇਹਾ ਦੇ ਰਿਹਾ ਹੈ ਕਿ ਤੁਸੀਂ ਜਿਸ ਸ਼ਬਦ ਜਾਂ ਨਾਮ ਨਾਲ ਉਸ ਬੱਚੇ ਨੂੰ ਬੁਲਾਇਆ ਹੈ ਮੈਂ ਉਸ ਦੀ ਪਛਾਣ ਕਰ ਸਕਦਾ ਹਾਂ।
ਇਕ ਨਵਜੰਮੇ ਬੱਚੇ ਦੇ ਮਾਨਸਿਕ ਵਿਕਾਸ ਨੂੰ ਤੇਜ਼ ਕਰਨ ਲਈ ਉਸ ਬੱਚੇ ਦੀ ਖੁਰਾਕ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਨਵਜੰਮੇ ਬੱਚੇ ਦੀ ਮਾਂ ਦੀ ਖੁਰਾਕ ਸੰਤੁਲਿਤ ਹੋਣ ਨਾਲ ਵੀ ਬੱਚੇ ਦੇ ਮਾਨਸਿਕ ਵਿਕਾਸ ‘ਤੇ ਪ੍ਰਭਾਵ ਪੈਦਾ ਹੈ। ਇਸ ਤੋਂ ਬਾਅਦ ਜਵਾਨੀ ਤੇ ਬੁਢਾਪੇ ‘ਚ ਵੀ ਯਾਦਦਾਸ਼ਤ ਨੂੰ ਕਿਸ ਤਰ੍ਹਾਂ ਕਾਇਮ ਰੱਖਿਆ ਜਾ ਸਕਦਾ ਹੈ। ਜੇਕਰ ਦਿਮਾਗ ਨੂੰ ਕੰਪਿਊਟਰ ਦੀ ਤਰ੍ਹਾਂ ਤੇਜ਼ ਕਰਨਾ ਹੈ ਤਾਂ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਦਾ ਸਾਨੂੰ ਖਿਆਲ ਰੱਖਦਾ ਪੈਂਦਾ ਹੈ। ਦਿਮਾਗ ਨੂੰ ਕੰਪਿਊਟਰ ਦੀ ਤਰ੍ਹਾਂ ਤੇਜ਼ ਕਿਵੇਂ ਤੇਜ਼ ਕੀਤਾ ਜਾ ਸਕਦਾ ਹੈ ਇਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੇ ਹੇਠ ਲਿਖੇ ਲਿੰਕ ‘ਤੇ ਕਲਿਕ ਕਰੋ ਤੇ ਜਾਣੋ ਯਾਦਦਾਸ਼ਤ ਨੂੰ ਤੇਜ਼ ਕਰਨ ਦੇ ਨੁਕਤਿਆਂ ਬਾਰੇ।