ਨਿਊਜ਼ ਡੈਸਕ : ਸੋਸ਼ਲ ਮੀਡੀਆ ‘ਤੇ ਹਰ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਜੋ ਤਾਜ਼ੀ ਵੀਡੀਓ ਵਾਇਰਲ ਹੋਈ ਹੈ ਉਸ ਵਿੱਚ ਇੱਕ ਨੌਜਵਾਨ ਵੱਲੋਂ ਚਲਦੀ ਰੇਲ ਗੱਡੀ ਵਿੱਚ ਸਟੰਟ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੌਜਵਾਨ ਟਿਕ ਟਾਕ ‘ਤੇ ਆਪਣੀ ਵੀਡੀਓ ਬਣਾ ਰਿਹਾ ਸੀ। ਦਰਅਸਲ ਇਸ ਵੀਡੀਓ ਵਿੱਚ ਨੌਜਵਾਨ ਚਲਦੀ ਟ੍ਰੇਨ ਦੀ ਤਾਕੀ ਵਿੱਚੋਂ ਬਾਹਰ ਨਿੱਕਲਦਾ ਹੈ ਅਤੇ ਇਸ ਦੌਰਾਨ ਉਹ ਡਿੱਗ ਜਾਂਦਾ ਹੈ ਅਤੇ ਰੇਲ ਗੱਡੀ ਹੇਠ ਆ ਜਾਂਦਾ ਹੈ।
https://twitter.com/PiyushGoyalOffc/status/1229656389695369217
ਕੁੱਲ 7 ਸੈਕਿੰਡ ਦੀ ਇਸ ਵੀਡੀਓ ਵਿੱਚ ਨੌਜਵਾਨ ਚਲਦੀ ਟ੍ਰੇਨ ਵਿੱਚੋਂ ਤਾਕੀ ਤੋਂ ਬਾਹਰ ਆ ਕੇ ਉਤਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਨੌਜਵਾਨ ਆਪਣੇ ਪੈਰ ਧਰਤੀ ‘ਤੇ ਵੀ ਰੱਖ ਲੈਂਦਾ ਹੈ ਪਰ ਅਚਾਨਕ ਹੀ ਉਹ ਡਿੱਗ ਜਾਂਦਾ ਹੈ ਅਤੇ ਰੇਲ ਗੱਡੀ ਦੇ ਹੇਠਾਂ ਆ ਜਾਂਦਾ ਹੈ।
ਇਸ ਵੀਡੀਓ ਰੇਲ ਮੰਤਰੀ ਪਿਊਸ਼ ਗੋਇਲ ਨੇ ਵੀ ਆਪਣੇ ਟਵੀਟਰ ਹੈਂਡਲ ‘ਤੇ ਸ਼ਾਂਝੀ ਕੀਤਾ ਹੈ। ਉਨ੍ਹਾਂ ਵੀਡੀਓ ਨੂੰ ਸਾਂਝੇ ਕਰਦੇ ਲਿਖਿਆ ਕਿ ਚਲਦੀ ਰੇਲ ਗੱਡੀ ਵਿੱਚ ਸਟੰਟ ਕਰਨਾ ਕੋਈ ਬਹਾਦਰੀ ਨਹੀਂ ਬਲਕਿ ਮੂਰਖਤਾ ਹੈ। ਉਨ੍ਹਾਂ ਲਿਖਿਆ ਕਿ ਜੀਵਨ ਅਮੋਲ ਹੈ ਅਤੇ ਇਸ ਨੂੰ ਖਤਰੇ ‘ਚ ਨਾ ਪਾਓ।