12 ਸਾਲਾਂ ਬਾਅਦ ਦੁਬਾਰਾ ਫਿਲਮਾਂ ‘ਚ ਦਿਖਾਈ ਦੇਵੇਗੀ ਇਹ ਬੌਲੀਵੁੱਡ ਅਦਾਕਾਰਾ

TeamGlobalPunjab
1 Min Read

ਨਿਊਜ਼ ਡੈਸਕ: – ਬੌਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਜੋ ਰਾਜਨੀਤੀ ‘ਚ ਨਜ਼ਰ ਆਉਂਦੀ ਹੈ, ਇਕ ਵਾਰ ਫਿਰ ਵੱਡੇ ਪਰਦੇ ‘ਤੇ ਵਾਪਸੀ ਲਈ ਤਿਆਰ ਹੈ। ਉਰਮਿਲਾ 12 ਸਾਲਾਂ ਬਾਅਦ ਦੁਬਾਰਾ ਫਿਲਮਾਂ ‘ਚ ਦਿਖਾਈ ਦੇਵੇਗੀ। ਉਸਨੇ ਦੱਸਿਆ ਕਿ ਉਹ ਜਲਦੀ ਹੀ ਇੱਕ ਨਵੀਂ ਫਿਲਮ ਲੈ ਕੇ ਆ ਰਹੀ ਹੈ।

 ਦੱਸ ਦਈਏ ਉਰਮਿਲਾ ਬੌਲੀਵੁੱਡ ‘ਚ ਇੱਕ ਤੋਂ ਵੱਧ ਇੱਕ ਫਿਲਮਾਂ ਕੀਤੀਆਂ ਹਨ, ਜਿਸ ‘ਚ ਰੰਗੀਲਾ, ਪਿਆਰਾ ਤੁਨੇ ਕਯਾ ਕਿਆ, ਭੂਤ, ਪਿੰਜਰ ਵਰਗੀਆਂ ਫਿਲਮਾਂ ਸ਼ਾਮਲ ਹਨ। ਉਰਮਿਲਾ ਮਾਤੋਂਡਕਰ ਨੂੰ ਆਖਰੀ ਵਾਰ ਸਾਲ 2018 ‘ਚ ਇਰਫਾਨ ਖਾਨ ਦੀ ਫਿਲਮ ‘ਬਲੈਕਮੇਲ’ ਦੇ ਇੱਕ ਵਿਸ਼ੇਸ਼ ਗਾਣੇ ‘ਚ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਰਮਿਲਾ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ ਤੇ 2019 ‘ਚ ਰਾਜਨੀਤੀ ਵਿੱਚ ਦਾਖਲ ਹੋ ਗਿਆ ਸੀ।

ਇਸ਼ਤੋਂ ਇਲ਼ਾਵਾ ਉਰਮਿਲਾ ਨੇ ਕਿਹਾ ਕਿ ਮੈਂ ਪਿਛਲੇ ਸਾਲ ਅਪ੍ਰੈਲ ‘ਚ ਇਕ ਵੈੱਬ ਸੀਰੀਜ਼ ਕਰਨ ਜਾ ਰਹੀ ਸੀ, ਜਿਸ ਦੀ ਸਕ੍ਰਿਪਟ ਮੈਨੂੰ ਵੀ ਪਸੰਦ ਆਈ ਸੀ। ਪਰ ਤਾਲਾਬੰਦੀ ਕਰਕੇ ਉਸਨੂੰ ਰੋਕ ਦਿੱਤਾ ਅੱਗੇ ਗਿਆ ਸੀ। ਉਰਮਿਲਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਪ੍ਰਾਜੈਕਟ ਸ਼ੁਰੂ ਹੋਵੇਗਾ ਜਾਂ ਨਹੀਂ, ਪਰ ਉਹ ਜਲਦੀ ਹੀ ਇੱਕ ਫਿਲਮ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ।

Share this Article
Leave a comment