ਨਿਊਜ਼ ਡੈਸਕ: ਜਾਰਜੀਆ ਦੀ ਰਾਜਧਾਨੀ ਤਬਿਲਿਸੀ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 12 ਲੋਕਾਂ ਦੀ ਮੌ.ਤ ਹੋ ਗਈ ਹੈ। ਜਿਨ੍ਹਾਂ ਵਿੱਚੋਂ 11 ਭਾਰਤੀ ਨੌਜਵਾਨ ਹਨ। ਸਾਰਿਆਂ ਦੀਆਂ ਲਾ.ਸ਼ਾਂ ਰੈਸਟੋਰੈਂਟ ਦੇ ਇੱਕ ਕਮਰੇ ਵਿੱਚੋਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਰੈਸਟੋਰੈਂਟ ‘ਚ ਇਕੱਠੇ ਕੰਮ ਕਰਦੇ ਸਨ ਅਤੇ ਕੰਮ ਕਰਨ ਤੋਂ ਬਾਅਦ ਜਦੋਂ ਉਹ ਕਮਰੇ ‘ਚ ਸੌਣ ਗਏ ਤਾਂ ਉਸ ਤੋਂ ਬਾਅਦ ਉਹ ਉੱਠੇ ਹੀ ਨਹੀਂ।।
ਦੱਸਿਆ ਜਾ ਰਿਹਾ ਹੈ ਕਿ ਕੰਮ ਕਰਨ ਤੋਂ ਬਾਅਦ ਸਾਰੇ ਨੌਜਵਾਨ ਕਮਰੇ ‘ਚ ਸੌਣ ਲਈ ਚਲੇ ਗਏ। ਇਸ ਦੌਰਾਨ ਲਾਈਟ ਨਾ ਹੋਣ ਕਾਰਨ ਇੱਕ ਜਨਰੇਟਰ ਚੱਲ ਰਿਹਾ ਸੀ ਤਾਂ ਉਸੇ ਜਨਰੇਟਰ ਤੋਂ ਧੂੰਆਂ ਉਸ ਕਮਰੇ ਵਿੱਚ ਚਲਾ ਗਿਆ ਜਿੱਥੇ ਸਾਰੇ ਨੌਜਵਾਨ ਕੰਮ ਤੋਂ ਬਾਅਦ ਸੁੱਤੇ ਪਏ ਸਨ। ਕਮਰੇ ‘ਚ ਧੂੰਆਂ ਭਰਨ ਕਾਰਨ ਸੁੱਤੇ ਹੋਏ ਨੌਜਵਾਨਾਂ ਨੂੰ ਇਸ ਦਾ ਪਤਾ ਨਹੀਂ ਲੱਗਾ ਅਤੇ ਦਮ ਘੁਟਣ ਕਾਰਨ ਸਾਰਿਆਂ ਦੀ ਮੌ.ਤ ਹੋ ਗਈ।
ਜਾਰਜੀਆ ਪੁਲਿਸ ਨੇ ਇਸ ਘਟਨਾ ਸਬੰਧੀ ਅਪਰਾਧਿਕ ਕੋਡ ਦੀ ਧਾਰਾ 116 ਤਹਿਤ ਅਣਗਹਿਲੀ ਨਾਲ ਕ.ਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮਾਹਿਰਾਂ ਦੀ ਟੀਮ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਅਤੇ ਫੋਰੈਂਸਿਕ ਟੈਸਟਾਂ ਰਾਹੀਂ ਮੌ.ਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਘਟਨਾ ਤੋਂ ਬਾਅਦ ਸੁਰੱਖਿਆ ਮਾਪਦੰਡਾਂ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਚਿੰਤਾਵਾਂ ‘ਤੇ ਗੰਭੀਰ ਵਿਚਾਰ-ਵਟਾਂਦਰੇ ਹੋ ਰਹੇ ਹਨ, ਖਾਸ ਤੌਰ ‘ਤੇ ਬੰਦ ਥਾਵਾਂ ‘ਤੇ ਜਨਰੇਟਰਾਂ ਦੀ ਵਰਤੋਂ ਬਾਰੇ। ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਇਸ ਮਾਮਲੇ ‘ਚ ਲਾਪਰਵਾਹੀ ਨਾਲ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।