ਬੈਂਕ ਮੈਨੇਜਰ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੀਤਾ ਘਰਵਾਲੇ ਦਾ ਕਤਲ

Rajneet Kaur
2 Min Read

ਪਟਿਆਲਾ:  ਪਟਿਆਲਾ ਵਿਖੇ 19 ਅਕਤੂਬਰ ਤੜਕਸਾਰ ਸਾਬਕਾ ਬੈਂਕ ਮੈਨੇਜਰ ਬਲਵੀਰ ਸਿੰਘ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਸੀ । ਜਿਸ ਤੋਂ ਬਾਅਦ  ਪਟਿਆਲਾ ਪੁਲਿਸ ਪਾਰਟੀ ਨੇ ਇਹ ਮਾਮਲਾ 24 ਘੰਟੇ ਦੇ ਵਿੱਚ ਸੁਲਝਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਮੈਨੇਜਰ ਦੀ ਘਰਵਾਲੀ ਨੇ ਜਾਇਦਾਦ ਅਤੇ ਬੀਮਾ ਰਕਮ ਦੇ ਲਾਲਚ ਆਪਣੇ ਘਰਵਾਲੇ ਨੂੰ ਮਰਵਾ ਦਿੱਤਾ ਹੈ।  ਕਤਲ ਦੀ ਮਾਸਟਰਮਾਇੰਡ ਬਲਬੀਰ ਸਿੰਘ ਦੀ ਪਤਨੀ ਹਰਪ੍ਰੀਤ ਕੋਰ ਹੀ ਨਿਕਲੀ ਹੈ।

ਪੁਲਿਸ ਨੇ  ਤਫਤੀਸ਼ ਕੀਤੀ ਅਤੇ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਬਲਬੀਰ ਸਿੰਘ ਦਾ ਆਪਣੀ ਪਹਿਲੀ ਪਤਨੀ ਦੇ ਨਾਲ ਤਲਾਕ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਹਰਪ੍ਰੀਤ ਕੌਰ ਨਾਮ ਦੀ ਲੜਕੀ ਨਾਲ ਉਨ੍ਹਾਂ ਦੂਜਾ ਵਿਆਹ ਕਰਵਾਇਆ ਸੀ।  ਦਈਏ ਕਿ ਪਟਿਆਲਾ ਪੁਲਿਸ ਨੇ ਪਤਨੀ ਸਮੇਤ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪਟਿਆਲਾ ‘ਚ ਵੀਰਵਾਰ ਸਵੇਰੇ ਸੈਰ ਲਈ ਨਿਕਲੇ ਇੱਕ ਸੇਵਾਮੁਕਤ ਬੈਂਕ ਮੈਨੇਜਰ ਦੀ ਅਣਪਛਾਤੇ ਵਿਅਕਤੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment