ਮੁੰਬਈ: ਮੁੰਬਈ ਦੀ ਇੱਕ ਅਦਾਲਤ ਨੇ 1999 ਵਿੱਚ ਕਤਲ ਦੇ ਇੱਕ ਮਾਮਲੇ ਚ ਪੁਲਿਸ ਨੂੰ ਫਿਟਕਾਰ ਲਗਾਈ ਹੈ। ਦਰਅਸਲ ਪੁਲਿਸ ਛੋਟਾ ਸਕਿਲ ਗਿਰੋਹ ਦੇ ਕਥਿਤ ਸ਼ਾਰਪ ਸ਼ੂਟਰ ਦਾ 20 ਸਾਲ ਤੱਕ ਪਤਾ ਨਹੀਂ ਲੱਗਾ ਸਕੀ। ਜਿਸ ਲਈ ਸ਼ਹਿਰ ਦੀ ਪੁਲਿਸ ਦੀ ਆਲੋਚਨਾ ਕੀਤੀ ਗਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸਮੇਂ ਦੌਰਾਨ ਇੱਕ ਹੋਰ ਕੇਸ ਵਿੱਚ ਉਕਤ ਵਿਅਕਤੀ ਕੈਦੀ ਹੈ।
ਮਹਾਰਾਸ਼ਟਰ ਸੰਗਠਿਤ ਅਪਰਾਧ ਕਾਨੂੰਨ (ਮਕੋਕਾ) ਦੇ ਮਾਮਲਿਆਂ ਦੇ ਵਿਸ਼ੇਸ਼ ਜੱਜ ਏ ਐਮ ਪਾਟਿਲ ਨੇ 3 ਫਰਵਰੀ ਨੂੰ 1999 ਵਿੱਚ ਬੰਬਈ ਅਮਨ ਕਮੇਟੀ ਦੇ ਚੇਅਰਮੈਨ ਵਾਹਿਦ ਅਲੀ ਖਾਨ ਦੀ ਹੱਤਿਆ ਦੇ ਦੋਸ਼ੀ ਮਾਹਿਰ ਸਿੱਦੀਕੀ ਨੂੰ ਬਰੀ ਕਰਨ ਦੇ ਆਪਣੇ ਆਦੇਸ਼ ਵਿੱਚ ਇਹ ਟਿੱਪਣੀ ਕੀਤੀ।ਅਦਾਲਤ ਨੇ ਇਸਤਗਾਸਾ ਪੱਖ ਦੇ ਕੇਸ ਵਿੱਚ ਕਈ ਅਸੰਗਤੀਆਂ ਦਾ ਹਵਾਲਾ ਦਿੱਤਾ। ਇਸਤਗਾਸਾ ਪੱਖ ਦੇ ਅਨੁਸਾਰ, ਸਿੱਦੀਕੀ ਅਤੇ ਇੱਕ ਸਹਿ-ਦੋਸ਼ੀ ਨੇ ਜੁਲਾਈ 1999 ਵਿੱਚ ਮੁੰਬਈ ਦੇ ਐਲਟੀ ਮਾਰਗ ਖੇਤਰ ਵਿੱਚ ਖਾਨ ਦੀ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਫਰਾਰ ਹੋ ਗਏ ਸਨ।
ਪੁਲਿਸ ਨੇ ਸਿੱਦੀਕੀ ਦਾ ਪਤਾ ਲਗਾਇਆ ਅਤੇ ਮਈ 2019 ਵਿੱਚ ਉਸਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੇ ਉਸਦੇ ਖਿਲਾਫ ਕਾਫੀ ਸਬੂਤ ਲੱਭੇ ਅਤੇ ਉਸਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਸਿੱਦੀਕੀ ਅਤੇ ਛੋਟਾ ਸ਼ਕੀਲ ਸਮੇਤ ਛੇ ਲੋਕਾਂ ਦੀ ਸ਼ਮੂਲੀਅਤ ਬਾਰੇ ਪਤਾ ਲੱਗਾ।
ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਇਹ ਅਪਰਾਧ ਛੋਟਾ ਸ਼ਕੀਲ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਨੋਟ ਕੀਤਾ ਕਿ ਸਿੱਦੀਕੀ ਦੇ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰਦੇ ਸਮੇਂ ਇਸਤਗਾਸਾ ਪੱਖ ਨੇ ਦਾਅਵਾ ਕੀਤਾ ਸੀ ਕਿ ਉਹ ਘਟਨਾ ਦੀ ਮਿਤੀ ਤੋਂ ਗ੍ਰਿਫਤਾਰੀ ਤੱਕ ਫਰਾਰ ਸੀ। ਜਦੋਂ ਕਿ ਉਹ 2014 ਅਤੇ 2019 ਦਰਮਿਆਨ ਇੱਕ ਹੋਰ ਕੇਸ ਵਿੱਚ ਅੰਡਰ ਟਰਾਇਲ ਕੈਦੀ ਸੀ ਅਤੇ ਸੀਆਈਡੀ ਨੇ ਉਸਨੂੰ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਪੁੱਛਿਆ ਕਿ ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਪੁਲਿਸ ਉਸ ਦਾ ਪਤਾ ਲਗਾਉਣ ਵਿੱਚ ਕਿਵੇਂ ਨਾਕਾਮ ਰਹੀ।