ਸਟੌਰਬ੍ਰਿਜ : ਹਰ ਦਿਨ ਕਤਲ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਜਿਸ ਦੇ ਚਲਦਿਆਂ ਬੀਤੇ ਦਿਨੀਂ ਇੱਕ ਪੰਜਾਬੀ ਮੂਲ ਦੇ 82 ਸਾਲਾ ਵਿਅਕਤੀ ‘ਤੇ ਆਪਣੀ ਪਤਨੀ ਦਾ ਕਤਲ ਕਰਨ ਦਾ ਇਲਜ਼ਾਮ ਲੱਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ 23 ਜਨਵਰੀ ਨੂੰ ਗਿਆਨ ਭੰਡਾਲ ਨਾਮਕ ਇੱਕ 82 ਸਾਲਾ ਔਰਤ ਦੀ ਉਸ ਦੇ ਘਰ ਅੰਦਰੋਂ ਲਾਸ਼ ਮਿਲੀ ਸੀ।
https://www.facebook.com/westmidlandspolice/photos/a.10150791247715099/10162850695775099/?type=3
ਇਸ ਤੋਂ ਬਾਅਦ ਗਿਆਨ ਭੰਡਾਲ ਦੀ ਹੱਤਿਆ ਦੇ ਦੋਸ਼ ਪੰਜਾਬੀ ਮੂਲ ਦੇ ਵਿਅਕਤੀ ਪਰਗਾਨ ਸਿੰਘ ਭੰਡਾਲ ‘ਤੇ ਲੱਗੇ ਸਨ ਜਿਸ ਨੂੰ ਪੰਜ ਤਾਰੀਖ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਮਾਮਲੇ ‘ਤੇ ਅੱਜ ਅਗਲੇਰੀ ਸੁਣਵਾਈ ਹੋਣ ਜਾ ਰਹੀ ਹੈ।