ਕੈਨੇਡਾ ‘ਚ 20 ਸਾਲਾ ਮ੍ਰਿ.ਤਕ ਪੰਜਾਬੀ ਨੌਜਵਾਨ ਨੂੰ ਮਿਲਿਆ ਗਾਰਡ ਆਫ ਆਨਰ

Global Team
2 Min Read

ਐਡਮਿੰਟਨ : ਕੈਨੇਡਾ ਦੇ ਐਡਮਿੰਟਨ ‘ਚ 6 ਦਸੰਬਰ ਨੂੰ 20 ਸਾਲਾ ਪੰਜਾਬੀ ਵਿਦਿਆਰਥੀ ਹਰਸ਼ਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ ਨੌਜਵਾਨ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਸੀ।ਜਿਸ ਵਿਚ ਸਾਫ ਦਿਖਾਈ ਦੇ ਰਿਹਾ ਸੀ ਕਿ ਪਹਿਲਾਂ ਔਰਤ ਨੌਜਵਾਨ ਨੂੰ ਪੌੜੀਆਂ ਤੋਂ ਸੁੱਟਦੀ ਹੈ ਤੇ ਫਿਰ ਇਕ ਨੌਜਵਾਨ ਉਸ ਨੂੰ ਗੋਲੀ ਮਾਰਦਾ ਹੈ।

ਹਰਸ਼ਦੀਪ ਸਿੰਘ ਦੀ ਲਾਸ਼ ਨੂੰ ਐਤਵਾਰ ਨੂੰ ਅੰਤਿਮ ਸੰਸਕਾਰ ਲਈ ਭਾਰਤ ਭੇਜ ਦਿੱਤਾ ਗਿਆ। ਪਰ ਕੈਨੇਡਾ ਵਿਚ ਸਰਕਾਰ ਨੇ ਉਸ ਦੀ ਡਿਊਟੀ ਸਮਝਦਿਆਂ ਉਸ ਨੂੰ ਗਾਰਡ ਆਫ਼ ਆਨਰ ਦਿੱਤਾ ਹੈ। ਹਰਸ਼ਨਦੀਪ (20) ਦੀ ਐਡਮਿੰਟਨ ਦੀ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

NorQuest ਕਾਲਜ ਦਾ ਅੰਤਰਰਾਸ਼ਟਰੀ ਵਿਦਿਆਰਥੀ ਸਿਰਫ਼ ਤਿੰਨ ਦਿਨ ਹੀ ਨੌਕਰੀ ‘ਤੇ ਆਇਆ ਸੀ। ਉਥੋਂ ਦੀ ਪੁਲਿਸ ਨੇ ਹਰਸ਼ਦੀਪ ਸਿੰਘ ਨੂੰ ਪੂਰੇ ਸਤਿਕਾਰ ਨਾਲ ਯਾਦ ਕੀਤਾ। ਹਰਸ਼ਦੀਪ ਐਡਮਿੰਟਨ ਦੇ ਇੱਕ ਅਪਾਰਟਮੈਂਟ ਵਿੱਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ, ਜਿਸ ਦੇ ਬਾਹਰ ਕੁਝ ਲੋਕਾਂ ਵਿਚਾਲੇ ਝੜਪ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ।  ਘਟਨਾ ਵਿਚ ਨੌਜਵਾਨ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ। ਪੁਲਿਸ ਨੇ ਇਸ ਗੋਲੀਬਾਰੀ ਵਿਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ 30 ਸਾਲਾ ਇਵਾਨ ਰੇਨ ਅਤੇ 30 ਸਾਲਾ ਜੂਡਿਥ ਸੌਲਟੋਕਸ ਨੂੰ ਗ੍ਰਿਫਤਾਰ ਕੀਤਾ । ਉਨ੍ਹਾਂ ਦੀ ਗ੍ਰਿਫਤਾਰੀ ਦੌਰਾਨ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment