ਹਰਿਆਣਾ ‘ਚ 11ਵਾਂ ਕੌਮਾਂਤਰੀ ਯੋਗ ਦਿਵਸ ਹੋਵੇਗਾ ਇਤਿਹਾਸਕ, 11 ਲੱਖ ਯੋਗ ਸਾਧਕ ਇੱਕ ਸਾਥ ਕਰਣਗੇ ਯੋਗ ਦਾ ਅਭਿਆਸ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 21 ਜੂਨ ਨੂੰ ਮਨਾਏ ਜਾਣ ਵਾਲੇ 11ਵੇਂ ਕੌਮਾਂਤਰੀ ਯੋਗ ਦਿਵਸ ਨੂੰ ਇਤਿਹਾਸਕ ਬਨਾਉਣ ਦੀ ਦਿਸ਼ਾ ਵਿੱਚ ਜੋਰਦਾਰ ਤਿਆਰੀਆਂ ਕੀਤੀ ਜਾ ਰਹੀਆਂ ਹਨ। 21 ਜੂਨ ਨੂੰ ਰਾਜ ਦੇ 22 ਜ਼ਿਲ੍ਹਿਆਂ ਅਤੇ 121 ਖੰਡਾਂ ਵਿੱਚ ਇੱਕ ਸਾਥ ਪ੍ਰਬੰਧਿਤ ਹੋਣ ਵਾਲੇ ਯੋਗ ਪ੍ਰੋਗਰਾਮਾਂ ਵਿੱਚ ਲਗਭਗ 11 ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ। ਇਸ ਸਾਲ ਦਾ ਰਾਜ ਪੱਧਰੀ ਮੁੱਖ ਪੋ੍ਰਗਰਾਮ ਕੁਰੂਕਸ਼ੇਤਰ ਦੇ ਪਵਿਤੱਰ ਬ੍ਰਹਿਮ ਸਰੋਵਰ ‘ਤੇ ਪ੍ਰਬੰਧਿਤ ਕੀਤਾ ਜਾਵੇਗਾ, ਜਿੱਥੇ ਭਗਵਾਨ ਕ੍ਰਿਸ਼ਣ ਨੇ ਦੁਨਿਆ ਨੂੰ ਕਰਮ ਦਾ ਸਨੇਹਾ ਦਿੱਤਾ ਸੀ। ਇਸ ਇਤਿਹਾਸਕ ਸਥਾਨ ‘ਤੇ ਪ੍ਰਬੰਧਿਤ ਯੋਗ ਸ਼ੈਸ਼ਨ ਵਿੱਚ ਗੁਰੂ ਸਵਾਮੀ ਰਾਮਦੇਵ ਆਪ ਮੌਜ਼ੂਦ ਰਹਿ ਕੇ ਲੋਕਾਂ ਨੂੰ ਯੋਗ ਦਾ ਅਭਿਆਸ ਕਰਾਉਣਗੇ। ਇਸ ਆਯੋਜਨ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਨਾ ਸਿਰਫ਼ ਯੋਗ ਨੂੰ ਜਨ ਜਨ ਤੱਕ ਪਹੁੰਚਾਇਆ ਜਾ ਸਕੇ, ਸਗੋਂ ਇੱਕ ਨਵਾਂ ਵਿਸ਼ਵ ਰਿਕਾਰਡ ਵੀ ਸਥਾਪਿਤ ਕੀਤਾ ਜਾ ਸਕੇ।

ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਭਾਰਤ ਤਿੱਬਤ ਸੀਮਾ ਪੁਲਿਸ ਬਲ ਪ੍ਰਾਥਮਿਕ ਸਿਖਲਾਈ ਕੇਂਦਰ, ਭਾਨੂ ਵਿੱਚ ਆਯੂਸ਼ ਵਿਭਾਗ, ਹਰਿਆਣਾ ਯੋਗ ਕਮੀਸ਼ਨ ਅਤੇ ਆਈਟੀਬੀਟੀ ਦੇ ਸੰਯੁਕਤ ਉਪਚਾਰ ਵਿੱਚ ਪ੍ਰਬੰਧਿਤ ਯੋਗ ਪੋ੍ਰਟੋਕਾਲ ਸਿਖਲਾਈ ਸ਼ਿਵਿਰ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸਮੇਤ ਹੋਰ ਮਹਿਮਾਨਾਂ ਅਤੇ ਆਈਟੀਬੀਪੀ ਦੇ ਜਵਾਨਾਂ ਨੇ ਅਹਿਮਦਾਬਾਦ ਵਿੱਚ ਹੋਏ ਪਲੇਨ ਕ੍ਰੈਸ਼ ਹਾਦਸੇ ਵਿੱਚ ਮਰਣ ਵਾਲਿਆਂ ਪ੍ਰਤੀ ਸੰਵੇਦਨਾ ਪ੍ਰਕਟ ਕਰਦੇ ਹੋਏ ਦੋ ਮਿਨਟ ਦਾ ਮੌਨ ਰੱਖਿਆ ਅਤੇ ਪਰਮਾਤਮਾ ਅੱਗੇ ਬਿਛੜੀਆਂ ਰੂਹਾਂ ਨੂੰ ਆਪਣੇ ਚਰਣਾਂ ਵਿੱਚ ਥਾਂ ਦੇਣ ਦੀ ਕਾਮਨਾ ਕੀਤੀ।

ਨਾਇਬ ਸਿੰਘ ਸੈਣੀ ਨੇ ਭਾਰਤ ਤਿੱਬਤ ਸੀਮਾ ਪੁਲਿਸ ਬਲ ਦੇ ਜਵਾਨਾਂ ਦੇ ਅਨੋਖੇ ਯੋਗਦਾਨ ਨੂੰ ਨਮਨ ਕਰਦੇ ਹੋਏ ਕਿਹਾ ਕਿ ਇਹ ਸਥਾਨ ਅਨੁਸ਼ਾਸਨ, ਸੇਵਾ, ਤਿਆਗ ਅਤੇ ਰਾਸ਼ਟਰ ਭਗਤੀ ਦੀ ਜੀਵੰਤ ਪਰੰਪਰਾ ਹੈ। ਸਾਡੇ ਜਵਾਨ ਮੁਸ਼ਕਲ ਹਾਲਾਤਾਂ ਵਿੱਚ ਉੱਤਰ-ਪੂਰਵੀ ਸੀਮਾਵਾਂ ਦੀ ਦਿਨ-ਰਾਤ ਰੱਖਿਆ ਕਰਦੇ ਹਨ। ਆਪਦਾ, ਰਾਹਤ ਬਚਾਓ ਕਾਰਜ, ਆਂਤਰਿਕ ਸੁਰੱਖਿਆ ਸਮੇਤ ਕੌਮਾਂਤਰੀ ਖੇਡਾਂ ਵਿੱਚ ਆਈਟੀਬੀਪੀ ਦੇ ਜਵਾਨਾਂ ਦੀ ਭਾਗੀਦਾਰੀ ਹਮੇਸ਼ਾ ਅਗਰਣੀ ਰਹੀ ਹੈ।

ਉਨ੍ਹਾਂ ਨੇ ਹਰਿਆਣਾ ਯੋਗ ਕਮੀਸ਼ਨ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਸਿਹਤ ਦੀ ਰੱਖਿਆ ਲਈ ਕਮੀਸ਼ਨ ਯੋਗ ਨੂੰ ਵਾਧਾ ਦੇ ਰਿਹਾ ਹੈ। ਯੋਗਾਸਨ ਦੇ ਖਿਡਾਰੀ ਵੀ ਤਿਆਰ ਕਰ ਰਿਹਾ ਹੈ। ਅੱਜ ਦਾ ਇਹ ਯੋਗ ਪ੍ਰੋਟੋਕੋਲ ਸਿਖਲਾਈ ਸ਼ਿਵਿਰ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਹ ਆਗਾਮੀ 11ਵੇਂ ਕੌਮਾਂਤਰੀ ਯੋਗ ਦਿਵਸ-2025 ਤੋਂ ਇੱਕ ਹਫ਼ਤੇ ਪਹਿਲਾਂ ਹੀ ਪੁਬੰਧਿਤ ਕੀਤਾ ਜਾ ਰਿਹਾ ਹੈ। ਯੋਗ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੇ ਇਲਾਵਾ ਟੀਮ ਭਾਵਨਾ, ਆਪਸੀ ਮਦਦ ਅਤੇ ਅਨੁਸ਼ਾਸਨ ਵੀ ਸਿਖਾਉਂਦਾ ਹੈ, ਇਸ ਲਈ ਯੋਗ ਅਤੇ ਸੈਨਿਕਾਂ ਦਾ ਗਹਿਰਾ ਸਬੰਧ ਹੈ।

Share This Article
Leave a Comment