ਡੈਨਮਾਰਕ ‘ਚ ਦੋ ਟਰੇਨਾਂ ਵਿਚਾਲੇ ਭਿਆਨਕ ਟੱਕਰ, 5 ਲੋਕ ਗੰਭੀਰ ਜ਼ਖਮੀ

Global Team
2 Min Read

ਕੋਪੇਨਹੇਗਨ: ਡੈਨਮਾਰਕ ਵਿੱਚ ਵੀਰਵਾਰ ਤੜਕੇ ਦੋ ਟਰੇਨਾਂ ਵਿਚਾਲੇ ਭਿਆਨਕ ਟੱਕਰ ਹੋਣ ਦੀ ਖ਼ਬਰ ਹੈ। ਰਾਹਤ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਹਨ, ਜੋ ਬਚਾਅ ਕਾਰਜ ਚਲਾ ਰਹੇ ਹਨ। ਡੈਨਿਸ਼ ਪੁਲਿਸ ਨੇ ਇਸ ਨੂੰ ਵੱਡਾ ਹਾਦਸਾ ਦੱਸਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟੱਕਰ ਕੋਪੇਨਹੇਗਨ ਦੇ ਉੱਤਰ ਵਿੱਚ ਹੋਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕ ਜ਼ਖਮੀ ਹੋਏ ਹਨ। ਇਸ ਘਟਨਾ ਵਿੱਚ 5 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਡੈਨਮਾਰਕ ‘ਚ ਵੀਰਵਾਰ ਸਵੇਰੇ ਦੋ ਟਰੇਨਾਂ ਦੀ ਟੱਕਰ ਹੋ ਗਈ, ਜਿਸ ‘ਚ ਪੰਜ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਇਹ ਟੱਕਰ ਕੋਪੇਨਹੇਗਨ ਦੇ ਉੱਤਰ ਵਿੱਚ ਲਗਭਗ 40 ਕਿਲੋਮੀਟਰ (25 ਮੀਲ) ਦੂਰ ਹਿਲੇਰੋਡ ਨੇੜੇ ਸਵੇਰੇ 6:30 ਵਜੇ ਦੇ ਕਰੀਬ ਹੋਈ ਹੈ। ਗ੍ਰੇਟਰ ਕੋਪਨਹੇਗਨ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਲਗਭਗ ਇੱਕ ਦਰਜਨ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਉੱਤਰੀ ਜ਼ੀਲੈਂਡ ਪੁਲਿਸ ਦੇ ਬੁਲਾਰੇ ਅਨੁਸਾਰ ਸਾਰੇ ਯਾਤਰੀਆਂ ਨੂੰ ਟਰੇਨਾਂ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅਧਿਕਾਰੀਆਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਪਰ ਬਾਅਦ ਵਿੱਚ ਅੰਕੜੇ ਨੂੰ ਸੋਧਿਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਕੀ ਰੇਲ ਡਰਾਈਵਰ ਵੀ ਜ਼ਖ਼ਮੀਆਂ ਵਿੱਚ ਸ਼ਾਮਿਲ ਹੈ।

ਜਾਂਚਕਰਤਾ ਟੱਕਰ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਗ੍ਰਿਬਸਕੋਵ ਦੇ ਨੇੜਲੇ ਕਸਬੇ ਦੇ ਮੇਅਰ ਟ੍ਰੀਨ ਏਗੇਟਵੇਦ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਕੁਝ ਜ਼ਖਮੀਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਸਥਾਨਕ ਰੇਲ ਲਾਈਨ ‘ਤੇ ਵਾਪਰਿਆ, ਜਿਸ ਦੀ ਵਰਤੋਂ ਗ੍ਰਿਬਸਕੋਵ ਦੇ ਬਹੁਤ ਸਾਰੇ ਨਿਵਾਸੀਆਂ, ਕਰਮਚਾਰੀਆਂ ਅਤੇ ਸਕੂਲੀ ਬੱਚਿਆਂ ਦੁਆਰਾ ਕੀਤੀ ਜਾਂਦੀ ਹੈ। ਇਸ ਸਮੇਂ ਕੋਈ ਹੋਰ ਵੇਰਵੇ ਉਪਲਬਧ ਨਹੀਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment