ਜਲੰਧਰ ਦੇ ਰਾਮਾਮੰਡੀ ਵਿੱਚ ਬੀ.ਐੱਸ.ਐੱਫ ਦੇ ਬਰਖਾਸਤ ਮੁਲਾਜ਼ਮ ਨੇ ਆਪਣੇ ਕਮਰੇ ਵਿੱਚ ਗ਼ੈਰਕਾਨੂੰਨੀ ਪਸਤੋਲ ਨਾਲ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ।
ਜਜਵਾਨ ਦੀ ਪਹਿਚਾਣ ਹਰਦੀਪ ਸ਼ਰਮਾ ਉਰਫ ਬੱਬੂ ( 52 ) ਦੇ ਰੂਪ ਵਿੱਚ ਹੋਈ ਹੈ । ਉਹ ਦੋ ਦਿਨ ਤੋਂ ਲਗਾਤਾਰ ਸ਼ਰਾਬ ਪੀ ਰਿਹਾ ਸੀ। ਹਰਦੀਪ ਨੂੰ ਪੁਲਿਸ ਪਹਿਲਾਂ ਵੀ ਗ਼ੈਰਕਾਨੂੰਨੀ ਹਥਿਆਰਾਂ ਸਣੇ ਗ੍ਰਿਫਤਾਰ ਕਰ ਚੁੱਕੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ।
ਏਸੀਪੀ ਸੈਂਟਰਲ ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਹਰਦੀਪ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਇਹ ਇੱਕ ਸੁਸਾਈਡ ਕੇਸ ਹੈ । ਜਿਸ ਸਮੇਂ ਗੋਲੀ ਚੱਲੀ ਹਰਦੀਪ ਆਪਣੇ ਕਮਰੇ ਵਿੱਚ ਇਕੱਲਾ ਹੀ ਸੀ । ਉਸਦੀ ਪਤਨੀ ਅਤੇ ਪੁੱਤਰ ਵੱਖਰੇ ਕਮਰੇ ਵਿੱਚ ਸਨ। ਗੋਲੀ ਅਵਾਜ ਸੁਣਕੇ ਉਹ ਹਰਦੀਪ ਦੇ ਕਮਰੇ ਵਿੱਚ ਗਏ ਤਾਂ ਉੱਥੇ ਉਸਨੂੰ ਖੂਨ ਵਿਚ ਲੱਥਪੱਥ ਤੜਫਦੇ ਦੇਖਿਆ ਤੇ ਕੁੱਝ ਹੀ ਦੇਰ ਵਿੱਚ ਹਰਦੀਪ ਦੀ ਮੌਤ ਹੋ ਗਈ।
ਏਸੀਪੀ ਸੈਂਟਰਲ ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਹਰਦੀਪ ਸ਼ਰਾਬ ਦਾ ਆਦੀ ਸੀ ਅਤੇ ਉਹ ਦੋ ਦਿਨ ਤੋਂ ਲਗਾਤਾਰ ਸ਼ਰਾਬ ਪੀ ਰਿਹਾ ਸੀ । ਹਰਦੀਪ ਸ਼ਰਮਾ ਆਪਣੇ ਸੀਨੀਅਰ ਦੇ ਨਾਲ ਬਦਸਲੂਕੀ ਕਰਦਾ ਸੀ , ਜਿਸ ਕਾਰਨ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਪਰਿਵਾਰ ਨੂੰ ਸੌਂਪ ਦਿੱਤਾ ਹੈ ।