ਗਰਾਜ਼: ਆਸਟ੍ਰੀਆ ਦੇ ਗਰਾਜ਼ ਸ਼ਹਿਰ ’ਚ ਇੱਕ ਸਕੂਲ ’ਚ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ’ਚ 10 ਲੋਕਾਂ ਦੀ ਮੌਤ ਹੋ ਗਈ। ਇਸ ਗੋਲੀਬਾਰੀ ’ਚ ਸ਼ੱਕੀ ਅਪਰਾਧੀ ਵੀ ਮਾਰਿਆ ਗਿਆ। ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਆਸਟ੍ਰੀਆ ਪ੍ਰੈਸ ਏਜੰਸੀ ਮੁਤਾਬਕ, ਮੇਅਰ ਐਲਕੇ ਕਾਹਰ ਨੇ ਇਸ ਨੂੰ ‘ਭਿਆਨਕ ਤਰਾਸਦੀ’ ਦੱਸਿਆ। ਮਾਰੇ ਗਏ ਲੋਕਾਂ ’ਚ ਜ਼ਿਆਦਾਤਰ ਵਿਦਿਆਰਥੀ ਹੀ ਸ਼ਾਮਲ ਹਨ। ਮੇਅਰ ਨੇ ਕਿਹਾ ਕਿ ਕਈ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਭਾਰੀ ਪੁਲਿਸ ਬਲ ਤਾਇਨਾਤ
ਰਿਪੋਰਟਾਂ ਮੁਤਾਬਕ ਘਟਨਾ ਵਾਲੀ ਥਾਂ ‘ਤੇ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਕੀਤੀ ਗਈ ਹੈ। ਪੁਲਿਸ ਅਤੇ ਹੋਰ ਐਮਰਜੈਂਸੀ ਵਾਹਨ ਸਕੂਲ ਦੇ ਆਲੇ-ਦੁਆਲੇ ਦੀ ਸੁਰੱਖਿਆ ਕਰ ਰਹੇ ਹਨ, ਅਤੇ ਘੱਟੋ-ਘੱਟ ਇੱਕ ਪੁਲਿਸ ਹੈਲੀਕਾਪਟਰ ਖੇਤਰ ’ਤੇ ਨਜ਼ਰ ਰੱਖ ਰਿਹਾ ਹੈ।
ਪੁਲਿਸ ਦਾ ਬਿਆਨ
ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਸਾਰਿਆਂ ਨੂੰ ਸੁਰੱਖਿਆਤ ਸਥਾਨ ’ਤੇ ਲਿਜਾਇਆ ਗਿਆ। ਪੁਲਿਸ ਮੁਤਾਬਕ, ਹਾਲਾਤ ਹੁਣ ਸੁਰੱਖਿਅਤ ਹਨ ਅਤੇ ਕੋਈ ਖਤਰਾ ਨਹੀਂ। ਗਰਾਜ਼, ਆਸਟ੍ਰੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ, ਦੱਖਣ-ਪੂਰਬ ’ਚ ਸਥਿਤ ਹੈ ਅਤੇ ਇਸ ਦੀ ਆਬਾਦੀ ਲਗਭਗ 3 ਲੱਖ ਹੈ।
ਸਕੂਲ ’ਚ ਗੋਲੀਬਾਰੀ ਤੋਂ ਬਾਅਦ ਆਸਟ੍ਰੀਆ ਦੇ ਗ੍ਰਹਿ ਮੰਤਰੀ ਗੇਰਹਾਰਡ ਕਾਰਨਰ ਗਰਾਜ਼ ਲਈ ਰਵਾਨਾ ਹੋ ਗਏ। ਬਰਸੇਲਜ਼ ’ਚ ਯੂਰਪੀਅਨ ਯੂਨੀਅਨ ਦੀ ਬੁਲਾਰੇ ਪਾਉਲਾ ਪਿਨਹੋ ਨੇ ਕਿਹਾ, “ਅਸੀਂ ਪੀੜਤ ਪਰਿਵਾਰਾਂ ਅਤੇ ਗਰਾਜ਼ ਸ਼ਹਿਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਅਸੀਂ ਇਸ ਭਿਆਨਕ ਘਟਨਾ ਤੋਂ ਬਾਅਦ ਨਿਆਂ ਦੀ ਮੰਗ ਕਰਦੇ ਹੋਏ ਸੋਗ ’ਚ ਇਕੱਠੇ ਖੜ੍ਹੇ ਹਾਂ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।