ਅਮਰੀਕਾ ‘ਚ ਟੈਲੀਮਾਰਕਿਟਿੰਗ ਧੋਖਾਧੜੀ ਦੇ ਮਾਮਲੇ ‘ਚ ਭਾਰਤੀ ਵਿਅਕਤੀ ਨੂੰ 3 ਸਾਲ ਦੀ ਕੈਦ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੀ ਇਕ ਅਦਾਲਤ ਵੱਲੋਂ ਟੈਲੀਮਾਰਕਿਟਿੰਗ ਧੋਖਾਧੜੀ ਦੇ ਮਾਮਲੇ ‘ਚ ਇਕ ਭਾਰਤੀ ਵਿਅਕਤੀ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 34 ਸਾਲ ਦੇ ਹਿਮਾਂਸ਼ੂ ਅਸਰੀ ਨੇ ਪਿਛਲੇ ਸਾਲ ਦਸੰਬਰ ਵਿਚ ਅਮਰੀਕੀ ਨਾਗਰਿਕਾਂ ਨੂੰ ਠੱਗਣ ਦਾ ਅਪਰਾਧ ਕਬੂਲ ਕਰ ਲਿਆ ਸੀ।

ਕਾਰਜਕਾਰੀ ਅਟਾਰਨੀ ਰਿਚਰਡ ਬੀ ਮਾਇਰਸ ਨੇ ਦੱਸਿਆ ਕਿ 36 ਮਹੀਨੇ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਹਿਮਾਂਸ਼ੂ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ। ਆਪਣੇ ਕਬੂਲਨਾਮੇ ਵਿਚ ਹਿਮਾਂਸ਼ੂ ਨੇ ਕਿਹਾ ਸੀ ਕਿ ਪਿਛਲੇ ਸਾਲ ਦੀ ਸ਼ੁਰੂਆਤ ‘ਚ ਹੋਈ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਨੇ ਭਾਰਤ ‘ਚ ਪੰਜ ਸਾਲ ਕਾਲ ਸੈਂਟਰ ਚਲਾਏ, ਜਿਸ ਰਾਹੀਂ ਬਜ਼ੁਰਗ ਕੰਪਿਊਟਰ ਵਰਤੋਂਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ।

ਉਸਨੇ ਦੱਸਿਆ ਕਿ ਉਹ ਕਾਲ ਕਰਨ ਵਾਲੇ ਬਜ਼ੁਰਗਾਂ ਨੂੰ ਯਕੀਨ ਦਵਾ ਦਿੰਦੇ ਕਿ ਉਨ੍ਹਾਂ ਦੇ ਕੰਪਿਊਟਰ ‘ਤੇ ਸਾਈਬਰ ਹਮਲਾ ਹੋ ਸਕਦਾ ਹੈ ਤੇ ਇਸ ਤੋਂ ਬਚਾਅ ਕਰਨ ਲਈ ਐਂਟੀਵਾਇਰਸ ਦੀ ਪੇਸ਼ਕਸ਼ ਕੀਤੀ ਜਾਂਦੀ। ਐਂਟੀਵਾਇਰਸ ਦੀ ਕੀਮਤ 482 ਡਾਲਰ ਵਸੂਲੀ ਜਾਂਦੀ ਪਰ ਕਈ ਮਾਮਲਿਆਂ ‘ਚ ਇਹ ਰਕਮ 1000 ਡਾਲਰ ਤੱਕ ਪਹੁੰਚ ਜਾਂਦੀ, ਜਦਕਿ ਦੂਜੇ ਪਾਸੇ ਅਦਾਇਗੀ ਕਰਨ ਵਾਲਿਆਂ ਨੂੰ ਕੋਈ ਐਂਟੀਵਾਇਰਸ ਨਹੀਂ ਮਿਲਦਾ ਸੀ।

ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਹਿਮਾਂਸ਼ੂ ਅਤੇ ਉਸ ਦੇ ਸਾਥੀਆਂ ਦੀ ਠੱਗੀ ਯੋਜਨਾ ਦਾ ਲਗਭਗ 2 ਹਜ਼ਾਰ ਲੋਕ ਸ਼ਿਕਾਰ ਬਣੇ ਤੇ ਉਨ੍ਹਾਂ ਤੋਂ ਲਗਭਗ 10 ਲੱਖ ਡਾਲਰ ਦੀ ਠੱਗੀ ਮਾਰੀ।

- Advertisement -

Share this Article
Leave a comment