ਪੱਛਮੀ ਬੰਗਾਲ: ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ ਦੇ ਕਾਲੀਆਚਕ ਵਿਚ ਇਕ 19 ਸਾਲਾ ਨੌਜਵਾਨ ਨੇ ਕਥਿਤ ਤੌਰ ‘ਤੇ ਆਪਣੇ ਮਾਪਿਆਂ, ਭੈਣ ਅਤੇ ਦਾਦੀ ਦੀ ਹੱਤਿਆ ਕਰ ਲਾਸ਼ਾਂ ਘਰ ਦੇ ਗੋਦਾਮ ‘ਚ ਦੱਬ ਦਿੱਤੀਆਂ।
ਇਹ ਗੱਲ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਵੋਂਗੇ ਕੀ ਹੱਤਿਆ ਚਾਰ ਮਹੀਨੇ ਪਹਿਲਾਂ ਕੀਤੀ ਸੀ ਅਤੇ ਲਾਸ਼ਾਂ ਨੂੰ ਉਦੋਂ ਹੀ ਦਫਨਾਇਆ ਗਿਆ ਸੀ। ਪੁਲਿਸ ਨੇ ਸ਼ਨੀਵਾਰ ਨੂੰ ਲਾਸ਼ਾਂ ਬਰਾਮਦ ਕੀਤੀਆਂ ਅਤੇ ਕਤਲ ਦੇ ਇਰਾਦੇ ਬਾਰੇ ਜਾਣਨ ਲਈ ਮੁਲਜ਼ਮ ਨਾਬਾਲਿਗ, ਜਿਸ ਦੀ ਪਛਾਣ ਆਸਿਫ ਮੁਹੰਮਦ ਵਜੋਂ ਹੋਈ ਹੈ, ਅਤੇ ਉਸ ਦੇ ਵੱਡੇ ਭਰਾ ਆਰਿਫ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਘਰ ਤੋਂ ਦੂਰ ਰਹਿੰਦੇ ਵੱਡੇ ਭਰਾ ਆਰਿਫ ਨੇ ਕਾਲੀਆਚਕ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਕਿ 26 ਫਰਵਰੀ ਨੂੰ ਉਸਦੇ ਭਰਾ ਆਸਿਫ ਨੇ ਪਰਿਵਾਰ ਦੇ ਚਾਰ ਮੈਂਬਰਾਂ, ਜਿਵੇਂ ਪਿਤਾ ਜਵਾਦ ਅਲੀ, ਦਾਦੀ ਆਲੇਕਜਨ ਖਟੂਨ, ਮਾਂ ਈਰਾ ਬੀਬੀ ਅਤੇ ਭੈਣ ਆਰਿਫਾ ਖਟੂਨ ਦੀ ਹੱਤਿਆ ਕੀਤੀ ਅਤੇ ਲਾਸ਼ਾਂ ਨੂੰ ਘਰ ਦੇ ਗੋਦਾਮ ਵਿਚ ਦਫਨਾਇਆ।
ਦਸ ਦਈਏ ਆਸਿਫ ਨੇ 11ਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਅਤੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਇੱਕ ਅਜਿਹਾ ਐਪ ਬਣਾਉਣਾ ਚਾਹੁੰਦਾ ਹੈ ਜਿਸ ਨਾਲ ਭਵਿੱਖ ਵਿੱਚ ਚੰਗੀ ਕਮਾਈ ਕੀਤੀ ਜਾ ਸਕੇ।