ਐਂਡਰਿਊ ਸ਼ੀਅਰ ਨੇ ਨਵੇਂ ਬਣੇ ਮਾਪਿਆਂ ਲਈ ਕੀਤਾ ਯੋਜਨਾ ਦਾ ਐਲਾਨ

TeamGlobalPunjab
1 Min Read

tax free parental benefits ਓਟਵਾ: ਅਕਤੂਬਰ ਮਹੀਨੇ ‘ਚ ਆਉਣ ਵਾਲੀਆਂ ਫੈਡਰਲ ਚੋਣਾ ਨੂੰ ਦੇਖਦਿਆਂ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਵੱਲੋਂ ਫੈਡਰਲ ਬੈਨੇਫਿਟਜ਼ ਹਾਸਲ ਕਰਨ ਵਾਲੇ ਨਵੇਂ ਬਣੇ ਮਾਪਿਆਂ ਨੂੰ ਟੈਕਸ ਕ੍ਰੈਡਿਟ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਐਂਡਰਿਊ ਸ਼ੀਅਰ ਨੇ ਸਾਲ 2018 ਵਿਚ ਪੇਸ਼ ਕੀਤੀ ਗਈ ਆਪਣੀ ਇਕ ਵਾਰ ਫਿਰ ਤੋਂ ਸ਼ੁਰੂ ਕਰਨ ਜਾ ਰਹੇ ਹਨ ਜਿਸ ਰਾਹੀਂ ਉਹ ਆਉਣ ਵਾਲੀਆਂ ਚੋਣਾ ਲਈ ਪਰਿਵਾਰਾਂ ਨੂੰ ਆਪਣੇ ਖਿੱਚਣਾ ਚਾਹੁੰਦੇ ਹਨ ਅਤੇ ਵੋਟਾਂ ਹਾਸਲ ਕਰਕੇ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਹਨ।
tax free parental benefits
ਸ਼ੀਅਰ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਨਵੇਂ ਬਣੇ ਮਾਪਿਆਂ, ਮੈਟਰਨਿਟੀ ਜਾਂ ਪੇਰੈਂਟਲ ਲੀਵ ਉੱਤੇ ਗਏ ਮਾਪਿਆਂ ਲਈ ਇੰਪਲਾਇਮੈਂਟ ਇੰਸ਼ੋਰੈਂਸ ਬੈਨੇਫਿਟਸ ਮੁਹੱਈਆ ਕਰਵਾਉਣਗੇ।
tax free parental benefits
ਸ਼ੀਅਰ ਵੱਲੋਂ ਇਹ ਪ੍ਰਸਤਾਵ ਵੀ ਦਿੱਤਾ ਜਾ ਰਿਹਾ ਹੈ ਕਿ ਨਵੇਂ ਮਾਪੇ ਭਾਵੇਂ ਜਿੰਨਾਂ ਮਰਜ਼ੀ ਕਮਾਉਂਦੇ ਹੋਣ ਉਨ੍ਹਾਂ ਨੂੰ ਛੁੱਟੀ ਉੱਤੇ ਰਹਿੰਦਿਆਂ 15 ਫੀ ਸਦੀ ਨੌਨ ਰਿਫੰਡੇਬਲ ਟੈਕਸ ਕ੍ਰੈਡਿਟ ਮਿਲੇਗਾ।

ਜ਼ਿਕਰਯੋਗ ਹੈ ਕਿ ਪਾਰਲੀਆਮੈਂਟਰੀ ਬਜਟ ਅਫਸਰ ਨੇ ਮਈ 2018 ‘ਚ ਇਹ ਹਿਸਾਬ ਲਾਇਆ ਸੀ ਕਿ ਸ਼ੀਅਰ ਦੀ ਇਸ ਯੋਜਨਾ ਦੇ ਲਾਗੂ ਹੋਣ ਨਾਲ ਫੈਡਰਲ ਖਜ਼ਾਨੇ ‘ਤੇ ਪਹਿਲੇ ਸਾਲ ਹੀ 600 ਮਿਲੀਅਨ ਡਾਲਰ ਦਾ ਬੋਝ ਪਵੇਗਾ।

tax free parental benefits

Share this Article
Leave a comment