ਤਾਲਿਬਾਨ ਨੇ ਅਫਗਾਨਿਸਤਾਨ ਦੇ 140 ਸਿੱਖਾਂ ਨੂੰ ਭਾਰਤ ਆਉਣ ਤੋਂ ਰੋਕਿਆ

TeamGlobalPunjab
2 Min Read

ਕਾਬੁਲ: ਅਫਗਾਨਿਸਤਾਨ ‘ਤੇ ਕਬਜ਼ਾ ਕਰ ਚੁੱਕਿਆ ਤਾਲਿਬਾਨ ਭਾਵੇਂ ਘੱਟ ਗਿਣਤੀਆਂ ਦਾ ਧਿਆਨ ਰੱਖਣ ਦੇ ਵੱਡੇ-ਵੱਡੇ ਵਾਅਦੇ ਕਰ ਚੁੱਕਿਆ ਹੈ, ਇਸ ਦੇ ਬਾਵਜੂਦ ਉਸ ਦੇ ਇਰਾਦੇ ਹੁਣ ਵੀ ਦੁਨੀਆ ਲਈ ਚਿੰਤਾਜਨਕ ਬਣੇ ਹੋਏ ਹਨ।

ਰਿਪੋਰਟ ਮੁਤਾਬਕ ਅਫਗਾਨਿਸਤਾਨ ਤੋਂ ਭਾਰਤ ਆਉਣਾ ਚਾਹੁੰਦੇ 140 ਹਿੰਦੂ ਅਤੇ ਸਿੱਖਾਂ ਨੂੰ ਤਾਲਿਬਾਨ ਨੇ ਰੋਕ ਦਿੱਤਾ ਹੈ। ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੇ ਨੇੜੇ ਆਪਣੇ ਲੜਾਕਿਆਂ ਦੀ ਤਾਇਨਾਤੀ ਵਧਾ ਦਿੱਤੀ ਹੈ ਅਤੇ 140 ਹਿੰਦੂਆਂ ਅਤੇ ਸਿੱਖਾਂ ਨੂੰ ਉੱਥੋਂ ਵਾਪਸ ਪਰਤਣ ਲਈ ਕਿਹਾ ਹੈ, ਜੋ 15 ਘੰਟਿਆਂ ਤੋਂ ਭਾਰਤ ਲਈ ਉਡਾਣ ਦੀ ਉਡੀਕ ਕਰ ਰਹੇ ਸਨ।

ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਜਿਨ੍ਹਾਂ ਹਿੰਦੂਆਂ ਅਤੇ ਸਿੱਖਾਂ ਨੂੰ ਤਾਲਿਬਾਨ ਨੇ ਭਾਰਤ ਆਉਣ ਤੋਂ ਰੋਕਿਆ ਸੀ ਉਹ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਜਨਮ ਦਿਹਾੜੇ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਭਾਰਤ ਆ ਰਹੇ ਸਨ।

ਦਿੱਲੀ ਦੇ ਨਿਊ ਮਹਾਵੀਰ ਨਗਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰੇ ਦੇ ਪ੍ਰਧਾਨ, ਪ੍ਰਤਾਪ ਸਿੰਘ ਇੱਕ ਅਫਗਾਨ ਨਾਗਰਿਕ ਹਨ। ਉਨ੍ਹਾਂ ਦੱਸਿਆ ਕਿ, ‘9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਵਾਂ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਲਈ ਐਤਵਾਰ ਨੂੰ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਣਾ ਹੈ। ਦੁਨੀਆ ਦੇ ਵੱਖ -ਵੱਖ ਹਿੱਸਿਆਂ ਤੋਂ ਕਮਿਊਨਿਟੀ ਮੈਂਬਰ ਇੱਥੇ ਪਹੁੰਚ ਰਹੇ ਹਨ ਪਰ ਬਦਕਿਸਮਤੀ ਨਾਲ ਤਾਲਿਬਾਨ ਨੇ 140 ਸ਼ਰਧਾਲੂਆਂ ਨੂੰ ਕਾਬੁਲ ਹਵਾਈ ਅੱਡੇ ਤੇ ਪਹੁੰਚਣ ਤੋਂ ਇਨਕਾਰ ਕਰ ਦਿੱਤਾ।

- Advertisement -

Share this Article
Leave a comment