ਕਾਬੁਲ : 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕਰਨ ਦੇ 20 ਦਿਨਾਂ ਬਾਅਦ ਤਾਲਿਬਾਨ ਨੇ ਅੰਤਰਿਮ ਸਰਕਾਰ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਇਸ ਦਰਮਿਆਨ ਵੱਡਾ ਬਦਲਾਅ ਇਹ ਹੋਇਆ ਹੈ ਕਿ ਪਹਿਲੇ ਖ਼ਬਰ ਸੀ ਕਿ ਮੁੱਲਾ ਬਰਾਦਰ ਤਾਲਿਬਾਨ ਦੀ ਸਰਕਾਰ ਦਾ ਚਿਹਰਾ ਹੋਣਗੇ, ਪਰ ਹੁਣ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਅਫਗਾਨਿਸਤਾਨ ਦੀ ਕਮਾਨ ਮਿਲੀ ਹੈ।
ਰਿਪੋਰਟਰਸ ਮੁਤਾਬਕ, ਤਾਲਿਬਾਨ ਵਲੋਂ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਪੀਐੱਮ ਬਣਾਇਆ ਗਿਆ ਹੈ। 33 ਮੰਤਰੀਆਂ ਦੀ ਕੈਬਨਿਟ ਹੋਵੇਗੀ, ਜਿਸ ਵਿਚ ਕੋਈ ਮਹਿਲਾ ਨਹੀਂ ਹੋਵੇਗੀ।
Head of State: Mullah Hassan Akhund
First Deputy: Mullah Baradar
Second Deputy: Mawlavi Hannafi
Acting Minister of Defense: Mullah Yaqoub
Acting Minister of Interior: Serajuddin Haqqani#TOLOnews
— TOLOnews (@TOLOnews) September 7, 2021
ਵੱਡਾ ਬਦਲਾਅ ਇਹ ਹੈ ਕਿ ਮੁੱਲਾ ਬਰਾਦਰ ਨੂੰ ਹਸਨ ਅਖੁੰਦ ਦੇ ਡਿਪਟੀ ਪੀਐੱਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉੱਥੇ ਹੀ ਹੱਕਾਨੀ ਨੈੱਟਵਰਕ ਦੇ ਸਿਰਾਜ ਹੱਕਾਨੀ ਨੂੰ ਵੀ ਅੰਦਰੂਨੀ ਮੰਤਰਾਲਾ ਦਿੱਤਾ ਗਿੇਆ ਹੈ। ਮੁੱਲਾ ਯਾਕੂਬ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ।
ਖੈਰਉੱਲਾਹ ਖੈਰਖਵਾ ਨੂੰ ਸੂਚਨਾ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਅਬਦੁਲ ਹਕੀਮ ਨੂੰ ਨਿਆਂ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ। ਸ਼ੇਰ ਅੱਬਾਸ ਸਟਾਨਿਕਜਈ ਨੂੰ ਡਿਪਟੀ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਉੱਥੇ ਜਬਿਉੱਲਾਹ ਮੁਜਾਹਿਦ ਨੂੰ ਸੂਚਨਾ ਮੰਤਰਾਲੇ ਵਿਚ ਡਿਪਟੀ ਮੰਤਰੀ ਦੀ ਕਮਾਨ ਦਿੱਤੀ ਗਈ ਹੈ।