ਘਰੋਂ ਸੋਫ਼ਾ ਲੈ ਕੇ ਜਾਣਾ ਸੀਟ ਨਹੀਂ ਮਿਲਨੀ, ਡੰਕੀ ਫ਼ਿਲਮ ਹੋਵੇਗੀ ਹਾਊਸਫੁੱਲ: ਸ਼ਾਹਰੁਖ ਖਾਨ

Rajneet Kaur
2 Min Read

ਨਿਊਜ਼ ਡੈਸਕ: ਪਠਾਨ ਅਤੇ ਜਵਾਨ ਦੀ ਵੱਡੀ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਹੁਣ ਫ਼ਿਲਮ ‘ਡੰਕੀ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਰਾਜਕੁਮਾਰ ਹਿਰਾਨੀ ਨਿਰਦੇਸ਼ਿਤ ਫਿਲਮ ‘ਡੰਕੀ’ ਦੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਖਾਨ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨੂੰ ਵੱਖ-ਵੱਖ ਸਰਪ੍ਰਾਈਜ਼ ਦਿੰਦੇ ਨਜ਼ਰ ਆ ਰਹੇ ਹਨ।

ਬੀਤੇ ਦਿਨ੍ਹੀ ਸ਼ਾਹਰੁਖ ਨੇ ਪ੍ਰਸ਼ੰਸਕਾਂ ਲਈ ‘ਡੰਕੀ’ ਦਾ ਪਹਿਲਾ ਗੀਤ ‘ਲੁਟ ਪੁਟ ਗਿਆ’ ਰਿਲੀਜ਼ ਕੀਤਾ ਅਤੇ ਸੋਸ਼ਲ ਮੀਡੀਆ ‘ਤੇ SRK ਦੇ ਇੱਕ ਸੈਸ਼ਨ ਦਾ ਆਯੋਜਨ ਵੀ ਕੀਤਾ। ਜਿੱਥੇ ਸੁਪਰਸਟਾਰ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਕਈ ਦਿਲਚਸਪ ਸਵਾਲ ਪੁੱਛੇ ਅਤੇ ਸ਼ਾਹਰੁਖ ਨੇ ਉਨ੍ਹਾਂ ਦੇ ਦਿਲਚਸਪ ਜਵਾਬ ਵੀ ਦਿੱਤੇ। ‘ਡੰਕੀ’ ਫਿਲਮ ਦੀ ਰਿਲੀਜ਼ ਤੋਂ ਬਾਅਦ ਐਸਆਰਕੇ ਦੇ ਆਸਕ (ASK) ਸੈਸ਼ਨ ਵਿੱਚ, ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਖਾਨ ਨੂੰ ਪੁੱਛਿਆ – ਸਰ, ਕੀ ਮੈਂ ਡੰਕੀ ਲਈ ਫਰੰਟ ਸੀਟ ਬੁੱਕ ਕਰਾਂ ਜਾਂ ਕੋਨੇ ਵਾਲਾ? ਇਸ ਦਾ ਮਜ਼ਾਕੀਆ ਅੰਦਾਜ਼ ‘ਚ ਜਵਾਬ ਦਿੰਦੇ ਹੋਏ ਸ਼ਾਹਰੁਖ ਖਾਨ ਨੇ ਕਿਹਾ- ‘ਭਰਾ ਜੀ, ਮੈਨੂੰ ਵਿਸ਼ਵਾਸ ਹੈ ਕਿ ਫਿਲਮ ਹਾਊਸਫੁੱਲ ਹੋ ਜਾਵੇਗੀ… ਘਰੋਂ ਸੋਫਾ ਲੈ ਜਾਣਾ ਕਿਉਂਕਿ ਸੀਟ ਨਹੀਂ ਮਿਲੇਗੀ। ਸ਼ਾਹਰੁਖ ਦੀ ਹਾਜ਼ਿਰਜਵਾਬੀ ‘ਤੇ ਮਜ਼ਾਕੀਆਂ ਅੰਦਾਜ਼ ਨੂੰ ਸੋਸ਼ਲ ਮੀਡੀਆ ‘ਤੇ ਹਰ ਕੋਈ ਪਸੰਦ ਕਰ ਰਿਹਾ ਹੈ।

ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ 21 ਦਸੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment