ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

TeamGlobalPunjab
1 Min Read

ਆਗਰਾ : 7 ਅਜੂਬਿਆਂ ਚੋਂ ਇੱਥੇ ਸਥਿਤ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਤਾਜ ਮਹਿਲ ‘ਚ ਬੰਬ ਰੱਖਣ ਦੀ ਮਿਲੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਜਿਸ ਤੋਂ ਬਾਅਦ ਪੁਲੀਸ ਨੇ ਸੁਰੱਖਿਆ ਨੂੰ ਦੇਖਦੇ ਹੋਏ ਦੋਵੇਂ ਦਰਵਾਜ਼ੇ ਬੰਦ ਕਰ ਦਿੱਤੇ ਹਨ। ਬੀਡੀਐਸ, ਪੁਲੀਸ ਅਤੇ ਸੀਆਈਐਸਐਫ ਦੇ ਜਵਾਨ ਮੌਕੇ ‘ਤੇ ਤੈਨਾਤ ਕਰ ਦਿੱਤੇ ਗਏ ਹਨ। ਤਾਜਮਹਿਲ ਪਰਿਸਰ ‘ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

ਤਾਜ ਮਹਿਲ ‘ਚ ਬੰਬ ਹੋਣ ਦੀ ਜਾਣਕਾਰੀ ਇਕ ਅਣਪਛਾਤੇ ਵਿਅਕਤੀ ਵੱਲੋਂ 112 ਨੰਬਰ ‘ਤੇ ਫੋਨ ਕਰਕੇ ਦਿੱਤੀ ਗਈ। ਏਡੀਜੀ ਆਗਰਾ ਜ਼ੋਨ ਰਾਜੀਵ ਕ੍ਰਿਸ਼ਨਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਪੁਲੀਸ ਨੇ ਇਹਤਿਆਤ ਦੇ ਤੌਰ ‘ਤੇ ਸੈਲਾਨੀਆਂ ਦੇ ਤਾਜ ਮਹਿਲ ਅੰਦਰ ਜਾਣ ‘ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਪੁਲੀਸ ਨੂੰ ਹਾਲੇ ਤਕ ਇਹ ਨਹੀਂ ਪਤਾ ਚੱਲ ਸਕਿਆ ਕਿ ਫੋਨ ਕਰਕੇ ਇਸ ਦੀ ਸੂਚਨਾ ਕਿਸ ਵਿਅਕਤੀ ਨੇ ਦਿੱਤੀ।

Share this Article
Leave a comment