ਮੁੰਬਈ : ਲੌਕ ਡਾਉਂਨ ਕਾਰਨ ਹਰ ਕੋਈ ਆਪੋ ਆਪਣੇ ਘਰਾਂ ਵਿਚ ਬੰਦ ਹੋ ਗਿਆ ਹੈ । ਇਸੇ ਦੌਰਾਨ ਜੇਕਰ ਗੱਲ ਸੇਲੀਬ੍ਰਿਟੀਜ਼ ਦੀ ਕਰੀਏ ਤਾ ਉਹ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਹਨ । ਪ੍ਰਸਿੱਧ ਅਦਾਕਾਰਾ ਕਰੀਨਾ ਕਪੂਰ ਵੀ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਹਨ । ਉਹ ਹਰ ਦਿਨ ਆਪਣੇ ਬੇਟੇ ਤੈਮੂਰ ਅਤੇ ਸੈਫ ਅਲੀ ਖਾਨ ਦੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ । ਅੱਜ ਫਿਰ ਇਕ ਵਾਰ ਕਰੀਨਾ ਨੂੰ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਿ ਕਾਫੀ ਵਾਇਰਲ ਹੋ ਰਹੀਆਂ ਹਨ ।
https://www.instagram.com/p/B_H3j9CJWf8/?utm_source=ig_web_copy_link
ਦਰਅਸਲ ਇਨ੍ਹਾਂ ਤਸਵੀਰਾਂ ਵਿਚ ਸੈਫ ਅਤੇ ਤੈਮੂਰ ਪੇਟਿੰਗ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਕੈਪਸ਼ਨ ਵਿਚ ਲਿਖਿਆ ਕਿ ਕੋਈ ਵੀ ਦੀਵਾਰ ਤੁਹਾਡੀ ਰਚਨਾਤਮਕਤਾ ਨੂੰ ਨਹੀਂ ਰੋਕ ਸਕਦੀ । ਇਨ੍ਹਾਂ ਫੋਟੋਆਂ ਵਿਚ ਸੈਫ ਦੀਵਾਰ ਤੇ ਫੁੱਲ ਬਣਾ ਰਹੇ ਹਨ ਜਦੋ ਕਿ ਤੈਮੂਰ ਦੀਵਾਰ ਤਰ ਆਪਣੀ ਕਲਾਕਾਰੀ ਦਿਖਾ ਰਹੇ ਹਨ । ਦੱਸ ਦੇਈਏ ਤੈਮੂਰ ਅਲੀ ਖਾਨ ਬਾਲੀਵੁੱਡ ਦੇ ਮਸ਼ਹੂਰ ਸਟਾਰਕਿੱਡਾਂ ਵਿੱਚੋਂ ਇੱਕ ਹੈ। ਉਨ੍ਹਾਂ ਦੀਆਂ ਫੋਟੋਆਂ ਤੋਂ ਲੈ ਕੇ ਵੀਡੀਓ ਤੱਕ, ਜਿਵੇਂ ਹੀ ਉਹ ਸੋਸ਼ਲ ਮੀਡੀਆ ‘ਤੇ ਦਿਖਾਈ ਦਿੰਦਿਆਂ ਹਨ, ਉਹ ਵਾਇਰਲ ਹੋ ਜਾਂਦੀਆਂ ਹਨ ।
https://www.instagram.com/p/B_H7Z8yJJzL/?utm_source=ig_web_copy_link