ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਨਿਰਮਾਤਾ-ਨਿਰਦੇਸ਼ਕ ਦਾ ਹੋਇਆ ਦੇਹਾਂਤ

TeamGlobalPunjab
1 Min Read

ਨਿਊਜ਼ ਡੈਸਕ :- ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਨਿਰਮਾਤਾ-ਨਿਰਦੇਸ਼ਕ ਤਾਰਿਕ ਸ਼ਾਹ ਦਾ ਬੀਤੇ ਸ਼ਨਿਚਰਵਾਰ ਨੇ ਮੁੰਬਈ ਦੇ ਇਕ ਨਿੱਜੀ ਹਸਪਤਾਲ ‘ਚ ਦੇਹਾਂਤ ਹੋ ਗਿਆ ਹੈ। ਤਾਰਿਕ ਸ਼ਾਹ ਬਾਲੀਵੁੱਡ ਦੀ ਮਸ਼ਹੂਰ ਤੇ ਦਿੱਗਜ ਅਦਾਕਾਰਾ ਸ਼ੋਮਾ ਆਨੰਦ ਦੇ ਪਤੀ ਸਨ। ਸ਼ੋਮਾ ਆਨੰਦ ਕੁਲੀ, ਘਰ-ਦੁਆਰ, ਬੜੇ ਘਰ ਕੀ ਬੇਟੀ ਤੇ ਹੰਗਾਮਾ ‘ਚ ਨਜ਼ਰ ਆ ਚੁੱਕੀ ਹੈ।

ਦੱਸ ਦਈਏ ਕਈ ਸੋਸ਼ਲ ਮੀਡੀਆ ਯੂਜ਼ਰਜ਼ ਤਾਰਿਕ ਸ਼ਾਹ ਦੇ ਦੇਹਾਂਤ ‘ਤੇ ਸੋਗ ਪ੍ਰਗਟਾ ਚੁੱਕੇ ਹਨ। ਤਾਰਿਕ ਸ਼ਾਹ ਕਾਫੀ ਸਮੇਂ ਤੋਂ ਡਬਲ ਨਿਮੋਨੀਆ ਨਾਲ ਪੀੜਤ ਸਨ। ਇਸ ਕਰਕੇ ਉਹ ਹਸਪਤਾਲ ‘ਚ ਦਾਖ਼ਲ ਸਨ। ਤਾਰਿਕ ਸ਼ਾਹ ‘ਬਹਾਰ ਆਨੇ ਤਕ’, ‘ਮਹਾਤਮਾ’ ਤੇ ‘ਮੁੰਬਈ ਸੈਂਟਰਲ’ ਸਣੇ ਕਈ ਫਿਲਮਾਂ ‘ਚ ਅਦਾਕਾਰੀ ਕਰ ਕੇ ਸੁਰਖੀਆਂ ਬਟੋਰ ਚੁੱਕੇ ਹਨ। ਪਰਦੇ ‘ਤੇ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ ਸੀ। ਅਦਾਕਾਰੀ ਤੋਂ ਇਲਾਵਾ ਤਾਰਿਕ ਸ਼ਾਹ ਇਕ ਡਾਇਰੈਕਟਰ ਵੀ ਸਨ।

TAGGED:
Share this Article
Leave a comment