ਮੁੰਬਈ ਅੱਤਵਾਦੀ ਹਮਲੇ ਦੀ ਸਾਜਿਸ਼ ਘੜਨ ਵਾਲਾ ਮੁੱਖ ਦੋਸ਼ੀ ਅਮਰੀਕਾ ‘ਚ ਗ੍ਰਿਫਤਾਰ

TeamGlobalPunjab
1 Min Read

ਲਾਸ ਐਂਜਲਸ: ਅਮਰੀਕਾ ਨੇ ਪਾਕਿਸਤਾਨੀ ਅੱਤਵਾਦੀ ਤਹੱਵੁਰ ਹੁਸੈਨ ਰਾਣਾ ਨੂੰ ਗ੍ਰਿਫਤਾਰ ਕੀਤਾ ਹੈ। ਤਹੱਵੁਰ ਹੁਸੈਨ 26/11 ਮੁੰਬਈ ਅੱਤਵਾਦੀ ਹਮਲੇ ਵਿੱਚ ਲੋੜਿੰਦਾ ਹੈ। ਅਮਰੀਕੀ ਅਥਾਰਿਟੀ ਨੇ ਤਹੱਵੁਰ ਹੁਸੈਨ ਨੂੰ ਲਾਸ ਐਂਜਲਸ ਤੋਂ ਗ੍ਰਿਫਤਾਰ ਕੀਤਾ ਹੈ। ਹੁਸੈਨ ਦੋ ਦਿਨ ਪਹਿਲਾਂ ਹੀ ਅਮਰੀਕਾ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਸੀ ਪਰ ਅਥਾਰਿਟੀ ਨੇ ਉਸਨੂੰ ਫਿਰ ਗ੍ਰਿਫਤਾਰ ਕਰ ਲਿਆ ਹੈ ਅਤੇ ਭਾਰਤ ਲਗਾਤਾਰ ਉਸ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ।

ਤਹੱਵੁਰ ਹੁਸੈਨ ਪਾਕਿਸਤਾਨੀ ਮੂਲ ਦੇ ਅਮਰੀਕੀ ਅੱਤਵਾਦੀ ਡੇਵਿਡ ਹੇਡਲੀ ਦਾ ਸਾਥੀ ਰਿਹਾ ਹੈ ਅਤੇ ਉਸ ਨੇ 26/11 ਅੱਤਵਾਦੀ ਹਮਲਿਆਂ ਦੀ ਸਾਜਿਸ਼ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ।

ਤਹੱਵੁਰ ਨੇ ਇੱਕ ਪਟੀਸ਼ਨ ਪਾਈ ਸੀ, ਜਿਸ ਵਿੱਚ ਉਸ ਨੇ ਕੋਰੋਨਾ ਪਾਜ਼ਿਟਿਵ ਹੋਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਉਸ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਅਮਰੀਕੀ ਏਜੰਸੀ ਨੇ ਉਸਨੂੰ ਭਾਰਤ ਵੱਲੋਂ ਲਗਾਏ ਗਏ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ, ਪਰ ਭਾਰਤੀ ਏਜੰਸੀਆਂ ਦਾ ਹੁਸੈਨ ‘ਤੇ ਪੂਰਾ ਧਿਆਨ ਸੀ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਇੱਕ ਵਾਰ ਫਿਰ ਗ੍ਰਿਫਤਾਰ ਕਰ ਲਿਆ ਗਿਆ।

Share this Article
Leave a comment