ਭਾਰਤ ਦੀ ਮਿਊਜਿਕ ਕੰਪਨੀ T-Series ਦੇ ਯੂਟਿਊਬ ਚੈਨਲ ‘ਤੇ 10 ਕਰੋੜ ਸਬਸਕਰਾਈਬਰ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਯੂਟਿਊਬ ਚੈਨਲ ਬਣ ਗਿਆ ਹੈ। ਸਬਸਕਰਾਈਬਰ ਦੀ ਲੜ੍ਹਾਈ ‘ਚ ਟੀ-ਸੀਰੀਜ਼ ਨੇ ਗੇਮ ਕਮੈਂਟੇਟਰ ਚੈਨਲ PewDiePie ਨੂੰ ਪਿੱਛੇ ਛੱਡਿਆ ਹੈ। ਟੀ – ਸੀਰੀਜ਼ ਦੇ ਕੋਲ ਇਸ ਸਮੇਂ 10 ਕਰੋੜ ਤੋਂ ਜ਼ਿਆਦਾ ਸਬਸਕਰਾਈਬਰ ਹੋ ਗਏ ਹਨ। ਇਸਦੀ ਜਾਣਕਾਰੀ ਟੀ-ਸੀਰੀਜ਼ ਨੇ ਆਪਣੇ ਆਪ ਟਵੀਟ ਕਰਕੇ ਦਿੱਤੀ ਹੈ। ਉਥੇ ਹੀ ਇਸ ਉਪਲਬਧੀ ‘ਤੇ ਯੂਟਿਊਬ ਨੇ ਵੀ ਟੀ-ਸੀਰੀਜ਼ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ ।
Congratulations to @TSeries for reaching 100M subscribers! 🎉 pic.twitter.com/6kHopm2GAZ
— YouTube (@YouTube) May 30, 2019
ਦੱਸ ਦੇਈਏ ਕਿ ਟੀ-ਸੀਰੀਜ਼ ਅਤੇ PewDiePie ਦੀ ਨੰਬਰ 1 ਦੀ ਲੜਾਈ ਪਿਛਲੇ 8 ਮਹੀਨਿਆਂ ਤੋਂ ਚੱਲ ਰਹੀ ਸੀ। ਪਿਛਲੇ ਸਾਲ ਅਕਤੂਬਰ ‘ਚ ਦੋਵਾਂ ਯੂਟਿਊਬ ਚੈਨਲਸ ਦੇ ਕੋਲ 6.7 ਕਰੋੜ ਸਬਸਕਰਾਈਬਰ ਸਨ। ਇਸ ਤੋਂ ਬਾਅਦ ਇਸ ਸਾਲ ਮਾਰਚ ਵਿੱਚ ਟੀ-ਸੀਰੀਜ਼ ਨੇ 1 ਲੱਖ ਸਬਸਕਰਾਈਬਰ ਦੇ ਨਾਲ PewDiePie ਨੂੰ ਪਿੱਛੇ ਛੱਡਿਆ ਸੀ।
https://twitter.com/itsBhushanKumar/status/1133707912587730945
ਮਾਰਚ ਤੋਂ ਬਾਅਦ ਸਿਰਫ ਦੋ ਮਹੀਨੇ ‘ਚ ਟੀ-ਸੀਰੀਜ਼ ਨੇ PewDiePie ਨੂੰ ਪਿੱਛੇ ਛੱਡਦੇ ਹੋਏ 10 ਕਰੋੜ ਸਬਸਕਰਾਈਬਰ ਦੀ ਗਿਣਤੀ ਪਾਰ ਕਰ ਲਈ ਹੈ। ਉਥੇ ਹੀ ਦੱਸ ਦੇਈਏ ਕਿ ਪਹਿਲਾਂ 5 ਕਰੋੜ ਸਬਸਕਰਾਈਬਰ ਦਾ ਰਿਕਾਰਡ PewDiePie ਦੇ ਕੋਲ ਹੀ ਹੈ। ਖਬਰ ਲਿਖੇ ਜਾਣ ਤੱਕ ਟੀ – ਸੀਰੀਜ ਦੇ ਕੋਲ 100,227,631 ਅਤੇ ਪਿਊਡੀਪਾੀ ਦੇ ਕੋਲ 96,262,845 ਸਬਸਕਰਾਈਬਰਸ ਸਨ।
ਧਿਆਨ ਯੋਗ ਹੈ ਕਿ ਟੀ-ਸੀਰੀਜ਼ ਨੂੰ 1983 ‘ਚ ਦਿੱਲੀ ‘ਚ ਗੁਲਸ਼ਨ ਕੁਮਾਰ ਨੇ ਸ਼ੁਰੂ ਕੀਤਾ ਸੀ। ਟੀ – ਸੀਰੀਜ਼ ਦੀ ਪਹਿਚਾਣ ਪਹਿਲਾਂ ਭਗਤੀ ਸੰਗੀਤ ਲਈ ਸੀ ਪਰ ਬਾਅਦ ਵਿੱਚ ਬਾਲੀਵੁੱਡ ਦੇ ਤਮਾਮ ਗਾਣੇ ਟੀ-ਸੀਰੀਜ਼ ਦੇ ਸਟੂਡੀਓਆਂ ‘ਚ ਤਿਆਰ ਹੋਣ ਲੱਗੇ। ਇਸ ਤੋਂ ਬਾਅਦ ਕੰਪਨੀ ਨੇ ਫਿਲਮ ਪ੍ਰੋਡਕਸ਼ਨ ਵਿੱਚ ਵੀ ਸ਼ੁਰੂਆਤ ਕੀਤੀ। ਗੁਲਸ਼ਨ ਕੁਮਾਰ ਦੇ ਦਿਹਾਂਤ ਤੋਂ ਬਾਅਦ ਭੂਸ਼ਣ ਕੁਮਾਰ ਨੇ ਸਾਲ 2006 ਵਿੱਚ ਟੀ – ਸੀਰੀਜ਼ ਦਾ ਯੂਟਿਊਬ ਚੈਨਲ ਬਣਾਇਆ ਅਤੇ ਅੱਜ 13 ਸਾਲਾਂ ਵਿੱਚ ਕੰਪਨੀ ਨੇ 10 ਕਰੋੜ ਸਬਸਕਰਾਇਬਰ ਦਾ ਅੰਕੜਾ ਪਾਰ ਕਰ ਲਿਆ ਹੈ।