ਸਵੀਡਨ ਦੇ ਰਾਜਕੁਮਾਰ ਤੇ ਰਾਜਕੁਮਾਰੀ ਕੋਰੋਨਾ ਪੀੜਤ, ਕੀਤਾ ਇਕਾਂਤਵਾਸ

TeamGlobalPunjab
1 Min Read

ਨਿਊਜ਼ ਡੈਸਕ: ਸਵੀਡਨ ਦੇ ਰਾਜਕੁਮਾਰ ਕਾਰਲ ਫਿਲਿਪ ਅਤੇ ਰਾਜਕੁਮਾਰੀ ਸੋਫਿਆ ਕੋਰੋਨਾ ਦੀ ਜਾਂਚ ਵਿੱਚ ਪੌਜ਼ਿਟਿਵ ਪਾਏ ਗਏ ਹਨ। ਇਸ ਸ਼ਾਹੀ ਜੋਡ਼ੇ ਨੂੰ ਬੁੱਧਵਾਰ ਦੀ ਰਾਤ ਫਲੂ ਅਤੇ ਬੁਖਾਰ ਵਰਗੇ ਲੱਛਣ ਆਉਣੇ ਸ਼ੁਰੂ ਹੋਏ ਸਨ। ਜਿਸ ਤੋਂ ਬਾਅਦ ਉਹਨਾਂ ਦਾ ਕੋਵਿਡ-19 ਟੈਸਟ ਕੀਤਾ ਗਿਆ। ਜਿਸ ਦੌਰਾਨ ਦੋਵੇਂ ਕੋਰੋਨਾ ਵਾਇਰਸ ਨਾਲ ਪੌਜ਼ਿਟਿਵ ਪਾਏ ਗਏ ਹਨ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਰਾਜਕੁਮਾਰ ਅਤੇ ਰਾਜਕੁਮਾਰੀ ਨੇ ਬੱਚਿਆ ਸਮੇਤ ਇਕਾਂਤਵਾਸ ਜਾਣ ਦਾ ਐਲਾਨ ਕੀਤਾ।

ਮੀਡੀਆ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਰਾਜਕੁਮਾਰ ਅਤੇ ਰਾਜਕੁਮਾਰੀ ਦੋਵਾਂ ਦੀ ਸਿਹਤ ਬਿਲਕੁਲ ਠੀਕ ਹੈ। ਸਿਹਤ ਵਿਭਾਗ ਵੱਲੋਂ ਉਹਨਾਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਸ਼ੁੱਕਰਵਾਰ ਨੂੰ ਪਰਿਵਾਰ ਦੇ ਸਾਰੇ ਮੈਂਬਰ ਸ਼ੋਕ ਸਭਾ ‘ਚ ਇੱਕਠਾ ਹੋਏ ਸਨ। 23 ਅਕਤੂਬਰ ਨੂੰ ਮਹਾਰਾਣੀ ਸਿਲਿਵਾ ਦੇ ਭਰਾ ਵਾਲਥਰ ਸੋਮਰਲਾਥ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸ਼ੋਕ ਸਭਾ ਬੁਲਾਈ ਗਈ ਸੀ ਜਿੱਥੇ ਲੋਕ ਪਹੁੰਚੇ ਸਨ।

Share this Article
Leave a comment