ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੇ ਨਿਯੁਕਤੀ ਤੋਂ ਕੁੱਝ ਘੰਟਿਆਂ ਬਾਅਦ ਦਿੱਤਾ ਅਸਤੀਫ਼ਾ

TeamGlobalPunjab
1 Min Read

ਸਟਾਕਹੋਮ: ਮੈਗਡਾਲੇਨਾ ਐਂਡਰਸਨ ਨੂੰ ਸੰਸਦ ਵੱਲੋਂ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਅਸਤੀਫਾ ਦੇਣਾ ਪਿਆ। ਉਨ੍ਹਾਂ ਨੇ ਘੱਟ ਗਿਣਤੀ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਦੀ ਹਕੀਕਤ ਦਾ ਸਾਹਮਣਾ ਕਰਨ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ।

ਐਂਡਰਸਨ ਦੀ ਸਹਿਯੋਗੀ ਗਰੀਨ ਪਾਰਟੀ ਦੇ ਪਿੱਛੇ ਹਟਣ ਕਾਰਨ ਉਨ੍ਹਾਂ ਦੀ ਗਠਜੋੜ ਸਰਕਾਰ ਦਾ ਬਜਟ ਪਾਸ ਨਾਂ ਹੋਇਆ ਤੇ ਜਿਸ ਕਾਰਨ ਉਨ੍ਹਾਂ ਨੂੰ ਰਸਮੀ ਤੌਰ ’ਤੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਸਤੀਫ਼ਾ ਦੇਣਾ ਪਿਆ।

ਐਂਡਰਸਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਮੈਂ ਸਪੀਕਰ ਨੂੰ ਪੀਐੱਮ ਵਜੋਂ ਆਪਣੀਆਂ ਜਿੰਮੇਵਾਰੀਆਂ ਤੋਂ ਆਜ਼ਾਦ ਕਰਨ ਨੂੰ ਕਿਹਾ ਹੈ।

Share this Article
Leave a comment