ਫ਼ਾਜ਼ਿਲਕਾ : ਕੇਂਦਰ ਸਰਕਾਰ ਵੱਲੋਂ ਸਵੱਛਤਾ ਸਰਵੇਖਣ ਦੀ ਰੈਂਕਿੰਗ ਜਾਰੀ ਕੀਤੀ ਗਈ। ਫਾਜ਼ਿਲਕਾ 50 ਹਜ਼ਾਰ ਤੋਂ 1 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਪੂਰੇ ਪੰਜਾਬ ਚੋਂ ਪਹਿਲੇ ਨੰਬਰ ‘ਤੇ ਆਇਆ ਹੈ।
ਜੇਕਰ ਉੱਤਰ ਭਾਰਤ ਦੀ ਗੱਲ ਕਰੀਏ ਤਾਂ ਫ਼ਾਜ਼ਿਲਕਾ ਨੇ ਪੰਜਵਾਂ ਰੈਂਕ ਹਾਸਲ ਕੀਤਾ ਹੈ।
#1 | Gangaghat (NPP) | 4161.12 |
#2 | Kannauj (NPP) | 3903.00 |
#3 | Gajraula (NPP) | 3855.88 |
#4 | Bela Pratapgarh (NPP) | 3266.90 |
#5 | Fazilka | 3257.92 |
#6 | Ujhani (NPP) | 3225.64 |
#7 | Tundla (NPP) | 3095.18 |
#8 | Konch (NPP) | 3067.54 |
#9 | Shahabad (NPP) | 3017.38 |
#10 | Dadri (NPP) | 2962.58 |
ਫਾਜ਼ਿਲਕਾ ਜ਼ਿਲ੍ਹੇ ਨੇ ਪੰਜਾਬ ਦੇ 23 ਸ਼ਹਿਰਾਂ ਨੂੰ ਪਛਾੜ ਕੇ ਇਸ ਸ਼੍ਰੇਣੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਪੰਜਵਾਂ ਰੈਂਕ ਪ੍ਰਾਪਤ ਕਰਨ ਲਈ ਫਾਜ਼ਿਲਕਾ ਨੇ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਲੱਦਾਖ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ 98 ਸ਼ਹਿਰਾਂ ਨੂੰ ਪਛਾੜ ਕੇ ਮੱਲ ਮਾਰੀ ਹੈ। ਫਾਜ਼ਿਲਕਾ ਨੇ 3257.92 ਸਕੋਰ ਪ੍ਰਾਪਤ ਕੀਤਾ ਹੈ।