ਨਿਊਜ਼ ਡੈਸਕ: ਮਾਪੇ ਆਪਣੀ ਸਾਰੀ ਉਮਰ ਦੀ ਮਿਹਨਤ ਕਰਕੇ ਪੈਸੇ ਜੋੜਕੇ ਆਪਣੇ ਬੱਚਿਆਂ ਤੇ ਲਾਉਂਦੇ ਹਨ ਅਤੇ ਉਨ੍ਹਾਂ ਨੂੰ ਬਾਹਰ ਭੇਜਦੇ ਹਨ। ਪਰ ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਦੀ ਮੰਦਭਾਗੀ ਖ਼ਬਰ ਮਿਲਦੀ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਜਾਂਦੀ ਹੈ। ਫਰੀਦਕੋਟ ਦੀ ਰਹਿਣ ਵਾਲੀ ਨਵਨੀਤ ਕੌਰ ਸਵਾ ਮਹੀਨਾ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਈ ਸੀ। ਬਲਬੀਰ ਬਸਤੀ ਦੀ ਰਹਿਣ ਵਾਲੀ ਨਵਨੀਤ ਕੌਰ ਦਾ ਵਿਆਹ ਅਕਤੂਬਰ ‘ਚ ਹੋਇਆ ਸੀ । ਉਥੇ ਉਸਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਹੈ।
ਪਿਤਾ ਗੁਰਪ੍ਰਤਾਪ ਸਿੰਘ ਨੇ ਰੋਂਦੇ ਹੋਏ ਦੱਸਿਆ ਸੀ ਕਿ ਬਠਿੰਡਾ ਵਿੱਚ ਆਟੋ ਚਲਾਉਂਦੇ ਹਨ। ਪਾਈ-ਪਾਈ ਇਕੱਠੇ ਕਰਕੇ ਉਨ੍ਹਾਂ ਨੇ ਸਵਾ ਮਹੀਨੇ ਪਹਿਲਾਂ ਧੀ ਨੂੰ ਕੈਨੇਡਾ ਭੇਜਿਆ ਸੀ। ਨਵਨੀਤ ਦੀ ਮੌਤ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨਾਲ ਫੋਨ ‘ਤੇ ਗਲਬਾਤ ਹੁੰਦੀ ਰਹੀ ਪਰ ਉਸ ਤੋਂ ਬਾਅਦ ਅਚਾਨਕ ਫ਼ੋਨ ‘ਤੇ ਗੱਲ ਨਾ ਹੋ ਸਕੀ, ਜਿਸ ‘ਤੇ ਉਨ੍ਹਾਂ ਨੂੰ ਫਿਕਰ ਹੋਣ ਲੱਗ ਗਈ। ਇਸ ਦੇ ਬਾਅਦ ਉਨ੍ਹਾਂ ਨੇ ਉਸ ਦੀ ਇੱਕ ਦੋਸਤ ਦੇ ਨਾਲ ਸੰਪਰਕ ਕੀਤਾ,ਜੋ ਮ੍ਰਿਤਕ ਨਵਨੀਤ ਦੇ ਘਰ ਗਈ ਅਤੇ ਦਰਵਾਜ਼ਾ ਖੜਕਾਇਆ । ਜਦੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਪੁਲਿਸ ਨੂੰ ਫੋਨ ਕੀਤਾ ਗਿਆ।
ਪੁਲਿਸ ਦੀ ਮਦਦ ਨਾਲ ਬੂਹਾ ਖੋਲ੍ਹਿਆ ਗਿਆ ਤਾਂ ਨਵਨੀਤ ਨੂੰ ਮ੍ਰਿਤਕ ਹਾਲਤ ‘ਚ ਵੇਖ ਉਸ ਦੇ ਵੀ ਹੋਸ਼ ਉੱਡ ਗਏ। ਹਾਲਾਂਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ।ਆਪਣੀ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਉਨ੍ਹਾਂ ਸਰਕਾਰ ਤੋਂ ਗੁਹਾਰ ਲਗਾਈ ਕੇ ਉਨ੍ਹਾਂ ਦੀ ਕੁੜੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ‘ਚ ਮਦਦ ਕੀਤੀ ਜਾਵੇ ਤਾਂ ਜੋ ਆਖਰੀ ਵਾਰ ਉਹ ਆਪਣੀ ਧੀ ਦਾ ਚਿਹਰਾ ਦੇਖ ਕੇ ਉਸ ਦੀਆਂ ਅੰਤਿਮ ਰਸਮਾਂ ਕਰ ਸਕਣ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।