ਕੋਲਕਾਤਾ: ਇੱਕ ਵਾਰ ਫਿਰ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਵਿਧਾਨ ਸਭਾ ‘ਚ ਬੁੱਧਵਾਰ ਨੂੰ ਹੋਣ ਵਾਲੀ ਮੁੱਖ ਸੂਚਨਾ ਕਮਿਸ਼ਨਰ ਨਿਯੁਕਤੀ ਦੀ ਬੈਠਕ ‘ਚ ਸ਼ਾਮਿਲ ਨਹੀਂ ਹੋਣਗੇ। ਇਹ ਜਾਣਕਾਰੀ ਨੇਤਾ ਸੁਵੇਂਦੂ ਨੇ ਟਵੀਟ ਕਰਕੇ ਖੁਦ ਦਿਤੀ ਹੈ। ਪਿਛਲੇ 6 ਮਹੀਨਿਆਂ ‘ਚ ਇਹ ਦੂਜੀ ਵਾਰ ਹੈ ਜਦੋਂ ਮਮਤਾ ਬੈਨਰਜੀ ਦੀ ਵਿਰੋਧੀ ਧਿਰ ਦੇ ਨੇਤਾ ਨਾਲ ਬੈਠਕ ਹੋਣੀ ਸੀ। ਬੁੱਧਵਾਰ ਨੂੰ ਬਜਟ ਸੈਸ਼ਨ ਤੋਂ ਪਹਿਲਾਂ ਰਾਤ ਕਰੀਬ 11:30 ਵਜੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ ਕਿਹਾ, ‘ਸਰਕਾਰ ਮੈਨੂੰ ਆਪਣਾ ਤੈਅ ਕੀਤਾ ਉਮੀਦਵਾਰ ਚੁਣਨ ਲਈ ਬੁਲਾਉਣਾ ਚਾਹੁੰਦੀ ਹੈ। ਇਹ ਬਹੁਤ ਵੱਡਾ ਮਜ਼ਾਕ ਹੈ। ਮੈਂ ਇਸ ਮਜ਼ਾਕ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ।
ਦਰਅਸਲ, ਰਾਜ ਦੇ ਮੁੱਖ ਸੂਚਨਾ ਕਮਿਸ਼ਨਰ ਦੀ ਨਿਯੁਕਤੀ ਲਈ ਵਿਧਾਨ ਸਭਾ ਹਾਲ ਵਿੱਚ ਮੀਟਿੰਗ ਬੁਲਾਈ ਗਈ ਸੀ। ਨਿਯਮਾਂ ਅਨੁਸਾਰ ਰਾਜ ਸਰਕਾਰ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਮੁੱਖ ਮੰਤਰੀ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਨ ਸਭਾ ਦੇ ਮੰਤਰੀ ਨੂੰ ਹਾਜ਼ਰ ਹੋਣਾ ਪੈਂਦਾ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਦੋਸ਼ ਲਾਇਆ ਕਿ “ਮੁੱਖ ਮੰਤਰੀ ਨੇ ਪਹਿਲਾਂ ਹੀ ਰਾਜ ਦੇ ਸੂਚਨਾ ਕਮਿਸ਼ਨਰ ਦਾ ਫੈਸਲਾ ਕਰ ਲਿਆ ਹੈ।” ਇਹ ਮੁਲਾਕਾਤ ਸਿਰਫ਼ ਦਿਖਾਵਾ ਹੈ। ਉਨ੍ਹਾਂ ਕਿਹਾ ਕਿ ਇਹ ਸੱਦਾ ਉਨ੍ਹਾਂ ਨੇ ਅਸਵੀਕਾਰ ਕਰ ਦਿੱਤਾ ਹੈ। ਉਹ ਇਸ ਮਜ਼ਾਕ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ । ਜਦੋਂ ਇਹ ਪਹਿਲਾਂ ਹੀ ਤੈਅ ਹੈ ਤਾਂ ਮਨਜ਼ੂਰੀ ਕਿਵੇਂ ਹੈ। ਇਹ ਬਹੁਤ ਵੱਡਾ ਮਜ਼ਾਕ ਹੈ।’ ਦੁਪਹਿਰ ਕਰੀਬ 12.30 ਵਜੇ ਮਮਤਾ ਬੈਨਰਜੀ ਦੇ ਵਿਧਾਨ ਸਭਾ ਰੂਮ ਵਿੱਚ ਮੁੱਖ ਸੂਚਨਾ ਕਮਿਸ਼ਨਰ ਦੀ ਨਿਯੁਕਤੀ ਲਈ ਮੀਟਿੰਗ ਬੁਲਾਈ ਗਈ ਸੀ।ਨਿਯਮਾਂ ਅਨੁਸਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਸੱਦਾ ਦਿੱਤਾ ਗਿਆ ਸੀ, ਪਰ ਉਹ ਹਾਜ਼ਰ ਨਹੀਂ ਹੋਏ।
I have declined the invitation to join the Committee Meeting for appointing the State Chief Information Commissioner, as because the advertising guidelines for inviting applications have been violated, reducing it to a farcical process to approve an already pre-decided Candidate. pic.twitter.com/CAEqFDZgGf
— Suvendu Adhikari • শুভেন্দু অধিকারী (@SuvenduWB) February 15, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.