ਵਾਸ਼ਿੰਗਟਨ: ਅਮਰੀਕਾ ਦੇ ਡੇਲਾਵੇਅਰ ਦੇ ਵਿਲਮਿੰਗਟਨ ‘ਚ ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਸਾਹਮਣੇ ਆਈ। ਦਰਅਸਲ, ਜਦੋਂ ਬਾਇਡਨ ਆਪਣੀ ਪਤਨੀ ਜਿੱਲ ਦੇ ਨਾਲ ਇੱਕ ਸਮਾਗਮ ਤੋਂ ਵਾਪਸ ਆ ਰਹੇ ਸਨ, ਤਾਂ ਇੱਕ ਕਾਰ ਉਨ੍ਹਾਂ ਦੇ ਕਾਫਲੇ ਨਾਲ ਟਕਰਾ ਗਈ। ਹਾਲਾਂਕਿ ਇਸ ਹਾਦਸੇ ‘ਚ ਰਾਸ਼ਟਰਪਤੀ ਅਤੇ ਫਸਟ ਲੇਡੀ ਨੂੰ ਕੋਈ ਸੱਟ ਨਹੀਂ ਲੱਗੀ। ਸੀਕ੍ਰੇਟ ਸਰਵਿਸ ਨੇ ਦੋਹਾਂ ਨੂੰ ਰੈਸਕਿਊ ਕਾਰ ‘ਚ ਮੌਕੇ ਤੋਂ ਰਵਾਨਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਦੇ ਕਾਫਲੇ ਨੂੰ ਟੱਕਰ ਮਾਰਨ ਵਾਲੀ ਕਾਰ ਬੇਜ ਰੰਗ ਦੀ ਫੋਰਡ ਸੀ। ਇਸ ਘਟਨਾ ਤੋਂ ਬਾਅਦ ਇਹ ਕਾਰ ਚੌਰਾਹੇ ਵੱਲ ਵਧਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਦੋਂ ਰਾਸ਼ਟਰਪਤੀ ਦੇ ਸੁਰੱਖਿਆ ਕਰਮੀਆਂ ਨੇ ਹਥਿਆਰ ਦਿਖਾਉਂਦੇ ਹੋਏ ਇਸ ਨੂੰ ਘੇਰ ਲਿਆ। ਸੀਕਰੇਟ ਸਰਵਿਸ ਨੇ ਡਰਾਈਵਰ ਨੂੰ ਹੱਥ ਉੱਪਰ ਕਰਕੇ ਕਾਰ ਵਿੱਚੋਂ ਬਾਹਰ ਕੱਢਿਆ।
BREAKING: A car has crashed into President Joe Biden’s parked motorcade in Wilmington, Delaware, leaving Biden “shocked.”
According to the Daily Mail, Biden’s Secret Service agents pulled their guns on the driver who rammed into one of the SUVs.
The man who was driving the car… pic.twitter.com/AgDknqHgl2
— Collin Rugg (@CollinRugg) December 18, 2023
ਇਸ ਤੋਂ ਪਹਿਲਾਂ ਸਤੰਬਰ ‘ਚ ਜੀ-20 ਸੰਮੇਲਨ ਲਈ ਭਾਰਤ ਆਏ ਰਾਸ਼ਟਰਪਤੀ ਬਾਇਡਨ ਦੀ ਸੁਰੱਖਿਆ ‘ਚ ਕਮੀਆਂ ਸਾਹਮਣੇ ਆਈਆਂ ਸਨ। ਦਰਅਸਲ, ਬਾਇਡਨ ਦੇ ਕਾਫਲੇ ਵਿੱਚ ਸ਼ਾਮਲ ਇੱਕ ਕਾਰ ਇੱਕ ਹੋਰ ਯਾਤਰੀ ਨੂੰ ਪਹੁੰਚਾਉਂਦੀ ਹੋਈ ਨਜ਼ਰ ਆਈ। ਕਾਰ ‘ਚ ਹੋਟਲ ਅਤੇ ਪ੍ਰਗਤੀ ਮੈਦਾਨ ‘ਚ ਦਾਖਲ ਹੋਣ ਲਈ ਪਾਸ ਸਨ, ਜਿਸ ਨੂੰ ਦੇਖਦੇ ਹੋਏ ਸੁਰੱਖਿਆ ਕਰਮਚਾਰੀਆਂ ਨੇ ਕਾਰ ਨੂੰ ਰੋਕ ਲਿਆ। ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਕਾਰ ਨੇ ਆਈ.ਟੀ.ਸੀ ਮੌਰਿਆ ਹੋਟਲ ਤੋਂ ਪ੍ਰਗਤੀ ਮੈਦਾਨ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਡਰਾਈਵਰ ਨੇ ਕਿਸੇ ਹੋਰ ਸਵਾਰੀ ਨੂੰ ਚੁੱਕਣ ਲਈ ਕਾਰ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਏਜੰਸੀਆਂ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।