ਕਾਬੁਲ: ਅਫਗਾਨ ਸਿੱਖ ਘੱਟਗਿਣਤੀ ਮੈਂਬਰਾਂ ਦੇ ਅਨੁਸਾਰ ਸ਼ੱਕੀ ਤਾਲਿਬਾਨ ਵਿਅਕਤੀਆਂ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਮੁੱਖ ਗੁਰਦੁਆਰੇ ਗੁਰਦੁਆਰਾ ਕਰਤੇ ਪਰਵਾਨ ਵਿੱਚ ਦਾਖਲ ਹੋ ਕੇ ਸੀਸੀਟੀਵੀ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਈ ਤਾਲੇ ਤੋੜ ਦਿੱਤੇ। ਇੰਡੀਅਨ ਵਰਲਡ ਫੋਰਮ ਦੇ ਮੁਖੀ ਪੁਨੀਤ ਸਿੰਘ ਚੰਡੋਕਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਗੁਰਦੁਆਰੇ ਦੇ ਸੁਰੱਖਿਆ ਕਰਮਚਾਰੀਆਂ ਦੇ ਹੱਥ ਬੰਨ੍ਹ ਦਿੱਤੇ ਅਤੇ ਸੀਸੀਟੀਵੀ ਕੈਮਰਿਆਂ ਦੀ ਭੰਨ-ਤੋੜ ਕੀਤੀ ।
Alarming reports from #Kabul.Unidentified armed forces entered Gurdwara Karte Parwan.They not only abused the sanctity of the holy place but also vandalised it.Requesting intervention of @narendramodi ji @MEAIndia for safety & well being of our #Hindu #Sikh brethren living there
— Puneet Singh Chandhok (@PSCINDIAN) October 5, 2021
ਅਫਗਾਨ ਸਿੱਖ ਘੱਟ ਗਿਣਤੀ ਦੇ ਮੈਂਬਰ ਸਰਦਾਰ ਗੋਵਿੰਦ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਹਥਿਆਰਬੰਦ ਲੋਕਾਂ ਨੇ ਗੁਰਦੁਆਰੇ ਦੇ ਜ਼ਿਆਦਾਤਰ ਸੀਸੀਟੀਵੀ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਈ ਬੰਦ ਦਰਵਾਜ਼ੇ ਤੋੜ ਦਿੱਤੇ। ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਵਿਚ ਕਿਹਾ ਗਿਆ ਹੈ ਕਿ ਗੁਰਦੁਆਰੇ ਵਿਚ ਦਾਖਲ ਹੋਏ ਹਥਿਆਰਬੰਦ ਲੋਕ ਤਾਲਿਬਾਨ ਦੇ ਮੈਂਬਰ ਮੰਨੇ ਜਾਂਦੇ ਹਨ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਤਾਲਿਬਾਨ ਸਰਕਾਰ ਦੇ ਅਧਿਕਾਰੀਆਂ ਕੋਲ ਰੋਸ ਦਰਜ ਕਰਾਇਆ ਹੈ। ਦਿੱਲੀ ਕਮੇਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭੰਨ-ਤੋੜ ਤੋਂ ਬਾਅਦ ਇਹ ਵਿਅਕਤੀ ਉੱਥੋਂ ਭੱਜ ਗਏ। ਇਸ ਘਟਨਾ ਤੋਂ ਬਾਅਦ ਉੱਥੇ ਰਹਿ ਰਹੇ ਹਿੰਦੂ-ਸਿੱਖ ਪਰਿਵਾਰਾਂ ਵਿਚ ਡਰ ਅਤੇ ਸਹਿਮ ਹੈ। ਉਨ੍ਹਾਂ ਤਾਲਿਬਾਨ ਸਰਕਾਰ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਹੈ।
Take a look at the damage done when Heavily armed people pretending to be Taliban officials entered Gurdwara Karte Parwan Sahib in Kabul today and broke all CCTV cameras during their search operation.@TimesNow @ANI @PTI_News pic.twitter.com/L8UwCMa9j7
— Manjinder Singh Sirsa (@mssirsa) October 5, 2021