ਸਰੀ: ਕੈਨੇਡਾ ਦੇ ਸੂਬੇ ਬੀਸੀ ਦੇ ਸਰੀ ਸ਼ਹਿਰ ਦਾ ਵਾਸੀ 25 ਸਾਲਾ ਪੰਜਾਬੀ ਨੌਜਵਾਨ 4 ਦਿਨਾ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ। ਜਿਸ ਦੀ ਪਹਿਚਾਣ ਪ੍ਰਭਜੋਤ ਢਿੱਲੋਂ ਵਜੋਂ ਹੋਈ ਹੈ ਤੇ ਸਰੀ ਆਰਸੀਐਮਪੀ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ।
ਸਰੀ ਆਰਸੀਐਮਪੀ ਨੇ ਸਥਾਨਕ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਲਾਪਤਾ ਨੌਜਵਾਨ ਨੂੰ ਲੱਭਣ ਵਿੱਚ ਪੁਲਿਸ ਦੀ ਮਦਦ ਕੀਤੀ ਜਾਵੇ। ਪ੍ਰਭਜੋਤ ਢਿੱਲੋਂ ਦੇ ਲਾਪਤਾ ਹੋਣ ਦੀ ਸੂਚਨਾ 23 ਮਾਰਚ ਦਿਨ ਸ਼ਨੀਵਾਰ ਨੂੰ ਪੁਲਿਸ ਨੂੰ ਦਿੱਤੀ ਗਈ ਸੀ।
ਉਸ ਨੂੰ ਆਖਰੀ ਵਾਰ ਸ਼ਨੀਵਾਰ 23 ਮਾਰਚ ਦੀ ਸਵੇਰੇ 2 ਵਜੇ, ਸਰੀ ਵਿੱਚ 125 ਸਟਰੀਟ ਦੇ 6700-ਬਲਾਕ ਵਿੱਚ ਦੇਖਿਆ ਗਿਆ ਸੀ। ਉਸ ਦਿਨ ਤੋਂ ਬਾਅਦ ਪ੍ਰਭਜੋਤ ਢਿੱਲੋਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ, ਜਿਸ ਦੇ ਮੱਦੇਨਜ਼ਰ ਉਸ ਦੇ ਪਰਿਵਾਰਕ ਮੈਂਬਰ ਅਤੇ ਪੁਲਿਸ ਉਸ ਦੀ ਸੁੱਖ ਸਾਂਦ ਪ੍ਰਤੀ ਚਿੰਤਤ ਹਨ।
ਪੁਲਿਸ ਨੇ ਪ੍ਰਭਜੋਤ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ ਤਕਰੀਬਨ ਛੇ ਫੁੱਟ ਅਤੇ ਵਜ਼ਨ 180 ਪੌਂਡ ਹੈ, ਭੂਰੀਆਂ ਅੱਖਾਂ ਅਤੇ ਭੂਰੇ ਰੰਗ ਦੀ ਹਲਕੀ ਦਾੜ੍ਹੀ ਰੱਖੀ ਹੋਈ ਹੈ। ਉਸ ਨੇ ਆਖਰੀ ਵਾਰ ਕਾਲੀ ਅਤੇ ਗ੍ਰੇ ਪਲੇਡ ਵਾਲੀ ਹੈਵੀ ਜੈਕੇਟ ਪਹਿਨੀ ਹੋਈ ਸੀ ਤੇ ਹੁੱਡ ਦੇ ਨਾਲ ਕਾਲੀ ਜਾ ਡਾਰਕ ਗ੍ਰੇਅ ਰੰਗ ਦੀ ਟਰੈਕ ਪੈਂਟ ਪਾਈ ਹੋਈ ਸੀ, ਪ੍ਰਭਜੋਤ ਆਮ ਤੌਰ ‘ਤੇ ਸੈਂਡਲ ਹੀ ਪਹਿਨਦਾ ਸੀ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਵੀ ਵਿਅਕਤੀ ਨੂੰ ਉਸਦੇ ਠਿਕਾਣੇ ਬਾਰੇ ਕੁਝ ਪਤਾ ਹੈ ਤਾਂ ਉਹ ਜਾਣਕਾਰੀ ਦੇਣ ਲਈ ਸਰੀ RCMP ਨਾਲ 604-599-0502 ‘ਤੇ ਸੰਪਰਕ ਕਰਕੇ ਅਤੇ ਫਾਈਲ ਨੰਬਰ 2024-40751 ਦਾ ਹਵਾਲਾ ਦੇ ਸਕਦਾ ਹੈ।
Surrey RCMP is requesting the public’s help in locating 25-year-old Prabhjot Dhillon. He was reported missing March 23, and was last seen the same day at 2 am in the 6700-block of 125 St. Anyone with info, call 604-599-0502. News Release: https://t.co/XbPzC14WS4 pic.twitter.com/aDJpZznIne
— Surrey RCMP (@SurreyRCMP) March 25, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।