ਕੈਨੇਡਾ: 52 ਸਾਲਾ ਪੰਜਾਬੀ ਮੂਲ ਦਾ ਵਿਅਕਤੀ ਲਾਪਤਾ, ਪੁਲਿਸ ਨੇ ਭਾਲ ਲਈ ਲੋਕਾਂ ਤੋਂ ਮੰਗੀ ਮਦਦ

TeamGlobalPunjab
2 Min Read

ਸਰੀ : ਬ੍ਰਿਟਿਸ਼ ਕਲੰਬੀਆ ਸੂਬੇ ‘ਚ ਪੈਂਦੇ ਕੈਨੇਡਾ ਦੇ ਸ਼ਹਿਰ ਸਰੀ ਦਾ ਰਹਿਣ ਵਾਲਾ ਜਸਕਰਨ ਸੰਧੂ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਲਈ ਪੁਲਿਸ ਨੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ।

ਆਰਸੀਐਮਪੀ ਨੇ ਦੱਸਿਆ ਕਿ ਜਸਕਰਨ ਸੰਧੂ ਨੂੰ ਆਖਰੀ ਵਾਰ 30 ਜੁਲਾਈ ਨੂੰ ਸਵੇਰੇ ਸਾਢੇ 11 ਵਜੇ ਸਰੀ ‘ਚ 96ਏ ਐਵੇਨਿਊ ਦੇ 12200 ਬਲੌਕ ਵਿੱਚ ਉਸ ਦੀ ਰਿਹਾਇਸ਼ ‘ਤੇ ਹੀ ਵੇਖਿਆ ਗਿਆ ਸੀ। ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਿਆ। ਪੰਜਾਬੀ ਮੂਲ ਦੇ ਕੈਨੇਡੀਅਨ ਜਸਕਰਨ ਸੰਧੂ ਦੀ ਉਮਰ 52 ਸਾਲ, ਕੱਦ 5 ਫੁੱਟ 6 ਇੰਚ ਅਤੇ ਉਸ ਦਾ ਭਾਰ ਲਗਭਗ 75 ਕਿੱਲੋ ਹੈ। ਜਦੋਂ ਉਸ ਨੂੰ ਆਖਰੀ ਵਾਰ ਵੇਖਿਆ ਗਿਆ, ਉਸ ਵੇਲੇ ਉਸ ਨੇ ਕਾਲੀ ਸ਼ਰਟ, ਸਲੇਟੀ ਰੰਗ ਦੀ ਨਿੱਕਰ ਕੈਪਰੀ ਅਤੇ ਕਾਲੇ/ ਚਿੱਟੇ ਰੰਗ ਦੇ ਸਪੋਰਟਸ ਵਾਲੇ ਬੂਟ ਪਾਏ ਹੋਏ ਸਨ।

ਪੁਲਿਸ ਅਤੇ ਪਰਿਵਾਰ ਜਸਕਰਨ ਸੰਧੂ ਦੀ ਸਿਹਤਯਾਬੀ ਨੂੰ ਕੇ ਪ੍ਰੇਸ਼ਾਨ ਹੈ। ਪਰਿਵਾਰ ਨੇ ਦੱਸਿਆ ਕਿ ਜਸਕਰਨ ਅਕਸਰ ਪਾਰਕਾਂ ਅਤੇ ਸਮੁੰਦਰ ਤੱਟ ‘ਤੇ ਘੁੰਮਣ ਜਾਂਦਾ ਸੀ ਅਤੇ ਡਾਊਨਟਾਊਨ ਵੈਨਕੁਵਰ ਖੇਤਰ ਵਿੱਚ ਹਾਰਬਰ ਸੈਂਟਰ ਨੇੜੇ ਵੀ ਜਾਂਦਾ ਸੀ।

ਸਰੀ ਦੀ ਆਰਸੀਐਮਪੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਜਸਕਰਨ ਸੰਧੂ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ 604-599 0502 ‘ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ 1-800 222-8477 ’ਤੇ ਕਰਾਈਮ ਸਟੋਪਰਜ਼ ਨੂੰ ਕਾਲ ਕੀਤੀ ਜਾ ਸਕਦੀ ਹੈ।

- Advertisement -

Share this Article
Leave a comment