ਕੈਨੇਡਾ ‘ਚ ਸਟੋਰ ਲੁੱਟ ਕੇ ਫ਼ਰਾਰ ਹੋਇਆ ਭਾਰਤੀ ਮੂਲ ਦਾ ਨੌਜਵਾਨ, ਪੁਲਿਸ ਵੱਲੋਂ ਭਾਲ ਜਾਰੀ

TeamGlobalPunjab
2 Min Read

ਸਰੀ: ਸਰੀ ਆਰ.ਸੀ.ਐਮ.ਪੀ. ਨੇ ਕਲੋਵਰਡੇਲ ਇਲਾਕੇ ਦੇ ਇਕ ਕਨਵੀਨੀਐਸ ਸਟੋਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਤੋਂ ਸਹਾਇਤਾ ਮੰਗੀ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਸਿਆ ਕਿ 2 ਅਪ੍ਰੈਲ ਨੂੰ 168ਵੀਂ ਸਟੀਟ ਦੇ 5900 ਬਲਾਕ ਵਿਖੇ ਸਥਿਤ ਕਨਵੀਨੀਐਸ ਸਟੋਰ ਵਿਚ ਲੁੱਟ ਦੀ ਵਾਰਦਾਤ ਬਾਰੇ ਇਤਲਾਹ ਮਿਲੀ ਸੀ।

ਪੁਲਿਸ ਮੁਤਾਬਕ ਇਕ ਅਣਪਛਾਤਾ ਵਿਅਕਤੀ ਸਟੋਰ ਵਿਚ ਦਾਖ਼ਲ ਹੋਇਆ ਅਤੇ ਕੈਸ਼ ਰਜਿਸਟਰ ‘ਚੋਂ ਨਕਦੀ ਲੁੱਟ ਕੇ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ ਵਾਰਦਾਤ ਦੌਰਾਨ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਜ਼ਖ਼ਮੀ ਹੋਇਆ।

ਪੁਲਿਸ ਨੇ ਸ਼ੱਕੀ ਦੀ ਤਸਵੀਰ ਜਾਰੀ ਕਰਦਿਆਂ ਕਿਹਾ ਕਿ ਉਹ ਇੱਕ ਸਾਊਥ ਏਸ਼ੀਅਨ ਵਿਅਕਤੀ ਸੀ। ਉਸਦਾ ਕੱਦ ਲਗਭਗ 6 ਫੁੱਟ ਅਤੇ ਉਮਰ ਲਗਭਗ 30-40 ਹੋਵੇਗੀ। ਵਾਰਦਾਤ ਵਾਲੇ ਦਿਨ ਉਸ ਨੇ ਗਰੇਅ ਰੰਗ ਦੀ ਹੁਡੀ ਪਹਿਨੀ ਹੋਈ ਸੀ। ਉਹ ਇਕ ਡਾਰਕ ਗਰੇਅ ਰੰਗ ਦੀ ਗੱਡੀ ਵਿਚ ਆਇਆ ਜਿਸ ਦੇ ਆਮ ਨਾਲੋਂ ਵੱਡੇ ਪਹੀਏ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਤਸਵੀਰਾਂ ਵਿਚ ਦਿਖਾਏ ਗਏ ਵਿਅਕਤੀ ਵਾਰੇ ਕੋਈ ਜਾਣਕਾਰੀ ਹੋਵੇ ਤਾਂ ਇਸ ਨੰਬਰ 6045990502 ‘ਤੇ ਸੰਪਰਕ ਕਰੇ।

Share This Article
Leave a Comment