ਜਗਦੀਪ ਸਿੱਧੂ ਦੁਆਰਾ ਕਿਸਮਤ ਅਤੇ ਛੜਾ ਵਰਗੀਆਂ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਹੁਣ ਇਨ੍ਹਾਂ ਵੱਲੋਂ ਨਿਰਦੇਸ਼ਿਤ ‘ਸੁਰਖੀ ਬਿੰਦੀ’ ‘ਚ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਮੁੱਖ ਭੂਮਿਕਾਵਾਂ ‘ਚ ਹਨ। ਸੁਰਖੀ ਬਿੰਦੀ ਇੱਕ ਕਾਮੇਡੀ ਫਿਲਮ ਹੈ ਜਿਸ ਵਿੱਚ ਇੱਕ ਬਹੁਤ ਵਧੀਆ ਸੰਦੇਸ਼ ਦਿੱਤਾ ਗਿਆ ਹੈ। ਜ਼ੀ ਸਟੂਡੀਓਸ ਨੇ ਸ਼੍ਰੀ ਨਰੋਤਮ ਜੀ ਫਿਲਮਸ ਨਾਲ ਮਿਲ ਕੇ ਅੱਜ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਸੁਰਖੀ ਬਿੰਦੀ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ ਫਿਲਮ 30 ਅਗਸਤ 2019 ਨੂੰ ਰਿਲੀਜ਼ ਹੋਵੇਗੀ।
ਫਿਲਮ ਦੇ ਮੁੱਖ ਅਦਾਕਾਰ, ਗੁਰਨਾਮ ਭੁੱਲਰ ਨੇ ਕਿਹਾ ਪਿਆਰ ਸਿਰਫ ਦੂਸਰੇ ਦੀ ਫਿਕਰ ਕਰਨਾ ਜਾਂ ਧਿਆਨ ਰੱਖਣਾ ਨਹੀਂ ਹੁੰਦਾ ਬਲਕਿ ਉਹ ਸਹਿਯੋਗ ਅਤੇ ਸਮਝ ਹੈ ਜੋ ਕਿਸੇ ਵੀ ਰਿਸ਼ਤੇ ਦੀ ਬੁਨਿਆਦ ਹੁੰਦਾ ਹੈ। ਸੁਰਖੀ ਬਿੰਦੀ ਫਿਲਮ ਵੀ ਉਸੇ ਜਜ਼ਬਾਤੀ ਸਪੋਰਟ ਬਾਰੇ ਹੈ ਇਸ ਕਹਾਣੀ ਦਾ ਕਾਨਸੈਪਟ ਯਕੀਨਨ ਦਰਸ਼ਕਾਂ ਨੂੰ ਇਸ ਨਾਲ ਪਿਆਰ ਕਰਨ ਲਈ ਮਜਬੂਰ ਕਰ ਦਵੇਗਾ।
ਫਿਲਮ ਦੀ ਮੁੱਖ ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ ਸੁਰਖੀ ਬਿੰਦੀ ਸੁਪਨਿਆਂ ਦੀ ਕਹਾਣੀ ਹੈ। ਉਹ ਸੁਪਨੇ ਜਿਹਨਾਂ ਨੂੰ ਸਿਰਫ ਹਿੰਮਤ ਜਾਂ ਖੁਆਇਸ਼ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਇੱਕ ਅਜਿਹੇ ਰਿਸ਼ਤੇ ਦੀ ਜ਼ਰੂਰਤ ਹੁੰਦੀ ਹੈ ਜੋ ਤੁਹਾਡੇ ਹਰ ਬੁਰੇ ਜਾਂ ਚੰਗੇ ਸਮੇਂ ਵਿੱਚ ਸਹਿਯੋਗ ਦਿੰਦਾ ਹੈ। ਇਹ ਇੱਕ ਬਿਲਕੁਲ ਨਵੇਂ ਅਤੇ ਵੱਖਰੇ ਨਜ਼ਰੀਏ ਨਾਲ ਪੇਸ਼ ਕੀਤੀ ਲਵ ਸਟੋਰੀ ਹੈ। ਕਿ ਤੁਸੀਂ ਕਿਸੇ ਅਜਿਹੇ ਦੇ ਸਪਨਿਆਂ ਨੂੰ ਪੂਰਾ ਕਨ ਲਈ ਕਿਸ ਹੱਦ ਤੱਕ ਜਾ ਸਕਦੇ ਹੋ ਜਿਸਨੂੰ ਤੁਸੀਂ ਪਿਆਰ ਕਰਦੇ ਹੋ?
ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਫਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ ਨੇ ਕਿਹਾ, “ਮੈਂ ਸਰਗੁਣ ਮਹਿਤਾ ਨਾਲ ਕਿਸਮਤ ਤੋਂ ਬਾਅਦ ਦੂਸਰੀ ਵਾਰ ਕੰਮ ਕਰ ਰਿਹਾ ਹਾਂ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਬਾਕਮਾਲ ਅਦਾਕਾਰਾ ਹਨ। ਪਰ ਅਦਾਕਾਰੀ ‘ਚ ਨ ਨਵੇਂ ਹੋਣ ਦੇ ਬਾਵਜੂਦ ਗੁਰਨਾਮ ਭੁੱਲਰ ਯਕੀਨਨ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਹੈਰਾਨ ਕਰੇਗਾ। ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਇਹਨਾਂ ਦੀ ਕੈਮਿਸਟ੍ਰੀ ਨੂੰ ਖੂਬ ਪਸੰਦ ਕਰਨਗੇ।”
ਸੁਪਨਿਆਂ ਦੀ ਕਹਾਣੀ ‘ਸੁਰਖੀ ਬਿੰਦੀ’ ਦਾ ਟ੍ਰੇਲਰ ਰਿਲੀਜ਼, ਵੱਖਰੀ ਲਵ ਸਟੋਰੀ ਦਰਸ਼ਕਾਂ ਦਾ ਲੁੱਟੇਗੀ ਦਿਲ

Leave a Comment
Leave a Comment