28 ਸਕਿੰਟ ਲੰਬੀ ਹੇਕ ਲਗਾ ਕੇ ਇਸ ਪ੍ਰਸਿੱਧ ਗਾਇਕ ਨੇ ਕੀਤਾ ਹੈ ਵਿਸ਼ਵ ਰਿਕਾਰਡ ਕਾਇਮ

TeamGlobalPunjab
1 Min Read

ਪਟਿਆਲਾ : ਜਦੋਂ ਪੰਜਾਬੀ ਕਲਾਕਾਰਾਂ ਦੀ ਗੱਲ ਚਲਦੀ ਹੋਵੇ ਤੇ ਸੁਰਜੀਤ ਬਿੰਦਰਖੀਆ ਦਾ ਨਾਮ ਨਾ ਆਵੇ ਇਹ ਤਾਂ ਹੋ ਨਹੀਂ ਸਕਦਾ। ਇਸ ਪ੍ਰਸਿੱਧ ਪੰਜਾਬੀ ਗਾਇਕ ਦਾ ਜਨਮ 15  ਅਪ੍ਰੈਲ 1962 ਨੂੰ ਪੰਜਾਬ ਦੇ ਜਿਲ੍ਹਾ ਰੋਪੜ ਦੇ ਇੱਕ ਪਿੰਡ ਬਿੰਦਰਖ ਵਿਖੇ ਹੋਇਆ ਅਤੇ ਇਹ ਹਰਮਨ ਪਿਆਰਾ ਗਾਇਕ 17 ਨਵੰਬਰ 2003 ਨੂੰ ਸਦੀਵੀ ਵਿਛੋੜਾ ਦੇ ਗਿਆ।ਇੱਥੇ ਦੱਸਣੋਗ ਇਹ ਵੀ ਹੈ ਕਿ ਬਿੰਦਰਖੀਆ ਨੇ 28 ਸਕਿੰਟ ਲੰਬੀ ਹੇਕ ਲਗਾ ਕੇ ਇਹ ਵਿਸ਼ਵ ਰਿਕਾਰਡ ਵੀ ਆਪਣੇ ਨਾਮ ਕੀਤਾ ਸੀ।

ਦੱਸ ਦਈਏ ਕਿ ਸੁਰਜੀਤ ਬਿੰਦਰਖੀਆ ਨੇ 32 ਸੋਲੋ ਆਡੀਓ ਕੈਸਟਾਂ ਕੀਤੀਆਂ ਜਿਨ੍ਹਾਂ ਵਿੱਚੋਂ ਦੁਪੱਟਾ ਤੇਰਾ ਸੱਤ ਰੰਗ ਦਾ ਗੀਤ ਨਾਲ ਉਨ੍ਹਾਂ ਨੂੰ ਅਸਲੀ ਪਹਿਚਾਣ ਮਿਲੀ। ਜੇਕਰ ਉਨ੍ਹਾਂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਦੁਪੱਟਾ ਤੇਰਾ ਸੱਤ ਰੰਗ ਦਾ,ਤੇਰੇਚੋਂ ਤੇਰਾ ਯਾਰ ਬੋਲਦਾ,ਲੱਕ ਟੁਣੂੰ ਟੁਣੂੰ,ਮੁੱਖੜਾ,ਪੇਕੇ ਹੁੰਦੇ ਮਾਂਵਾਂ ਨਾਲ,ਕੱਚੇ ਤੰਦਾਂ ਦੀਆਂ ਅੱਜਕੱਲ੍ਹ ਯਾਰੀਆਂ, ਮੈਂ ਤਿੜਕੇ ਘੜੇ ਦਾ ਪਾਣੀ ਆਦਿ ਗਾਣੇ ਮਕਬੂਲ ਰਹੇ।

Share this Article
Leave a comment