Home / ਓਪੀਨੀਅਨ / ਅੱਜ ਦੇ ਸਮੇਂ ਦੀ ਲੋੜ- ਸੁਰੱਖਿਅਤ ਮਾਸਕ

ਅੱਜ ਦੇ ਸਮੇਂ ਦੀ ਲੋੜ- ਸੁਰੱਖਿਅਤ ਮਾਸਕ

-ਮਨੀਸ਼ਾ ਸੇਠੀ ਅਤੇ ਰਾਜਦੀਪ ਕੌਰ

ਰਿਸਰਚ ਫੇਲੌ ਅਤੇ ਵਿਗਿਆਨੀ, ਵਸਤਰ ਵਿਗਿਆਨ ਵਿਭਾਗ

ਕੋਰੋਨਾ ਵਾਇਰਸ ਦਾ ਖ਼ਤਰਾ ਸਾਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ। ਹਾਲਾਂਕਿ ਨੇ ਇਸ ਵਾਇਰਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਮਾਜਿਕ ਦੂਰੀ, ਹੱਥਾਂ ਨੂੰ ਬਾਰ ਬਾਰ ਧੋਣਾ ਅਤੇ ਮੂੰਹ ਤੇ ਮਾਸਕ ਪਾਉਣ ਦੇ ਸੁਝਾਅ ਦਿੱਤੇ ਹਨ। ਮਾਸਕ ਦੀ ਵਰਤੋਂ ਕਰਨ ਦਾ ਮੁੱਖ ਮੰਤਵ ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਅਤੇ ਤੰਦਰੁਸਤ ਵਿਅਕਤੀ ਵਿਚਕਾਰ ਇਕ ਸੁਰੱਖਿਅਤ ਦੀਵਾਰ ਦੇ ਤੌਰ ‘ਤੇ ਕੰਮ ਕਰਨਾ ਹੈ। ਇਹ ਮਾਸਕ ਇਕ ਦੂਜੇ ਨਾਲ ਗੱਲ ਕਰਦੇ ਸਮੇਂ ਮੂੰਹ ਵਿੱਚੋ ਨਿਕਲਦੀਆਂ ਥੂਕ ਦੀਆ ਬੂੰਦ ਨੂੰ ਫੜਦਾ ਹੈ ਅਤੇ ਦੂਸਰੇ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਉਣ ਦਿੰਦਾ। ਇਸ ਲਈ ਮਾਸਕ ਗਫ਼ ਕੱਪੜੇ ਦਾ ਅਤੇ ਪੂਰੀ ਤਰ੍ਹਾਂ ਮੂੰਹ ਉਤੇ ਫਿੱਟ ਹੋਣਾ ਚਾਹੀਦਾ ਹੈ।

ਮੂੰਹ ਤੇ ਮਾਸਕ ਪਾਉਣ ਨਾਲ ਇਹ ਗਰੰਟੀ ਨਹੀਂ ਦਿਤੀ ਜਾਂਦੀ ਕਿ ਬੰਦੇ ਨੂੰ ਇਹ ਬਿਮਾਰੀ ਨਹੀਂ ਹੋਵੇਗੀ , ਕਿਉਕਿ ਇਹ ਵਾਇਰਸ ਅੱਖਾਂ ਅਤੇ ਛੋਟੇ ਵਾਇਰਲ ਕਣਾ ਜਿਨ੍ਹਾਂ ਨੂੰ ਅਸੀਂ ਅਸੇਰੋਲ ਦੇ ਨਾਮ ਨਾਲ ਜਾਣਦੇ ਹਾਂ, ਦੁਆਰਾ ਫ਼ੇਲਦਾ ਹੈ। ਮਾਸਕ ਇਸ ਘੜੀ ਵਿੱਚ ਇਕ ਮਹੱਤਵਪੂਰਨ ਸ਼ਾਸਤਰ ਵਜੋਂ ਵਰਤਿਆ ਜਾ ਸਕਦਾ ਹੈ ਕਿਉਕਿ ਮਾਸਕ ਦੀ ਵਰਤੋਂ ਕਰਕੇ ਹੀ ਹਵਾ ਵਿਚਲੇ ਕਣਾ ਤੋਂ ਬੱਚਿਆਂ ਜਾ ਸਕਦਾ ਹੈ ਕਿਉਕਿ ਮਾਸਕ ਕਣਾ ਨੂੰ ਮੂੰਹ ਅਤੇ ਨੱਕ ਦੇ ਸੰਪਰਕ ਵਿੱਚ ਆਉਣ ਤੋਂ ਰੋਕਦੇ ਹਨ, ਜਿਸ ਕਰਕੇ ਇਸ ਬਿਮਾਰੀ ਦੇ ਹੋਣ ਅਤੇ ਫੈਲਣ ਦਾ ਖ਼ਤਰਾ ਘਟ ਜਾਂਦਾ ਹੈ। ਜੇਕਰ ਕਿਸੇ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਗਈ ਹੈ ਜਾਂ ਉਸ ਤਰ੍ਹਾਂ ਦੇ ਲੱਛਣ ਦਿੱਖ ਰਹੇ ਹੋਣ ਤਾਂ ਮਾਸਕ ਦੀ ਵਰਤੋਂ ਤੁਹਾਨੂੰ ਇਸ ਬਿਮਾਰੀ ਦੇ ਸੰਪਰਕ ਵਿੱਚ ਆਉਣ ਤੋਂ ਬਚਾਵ ਕਰ ਸਕਦੇ ਹਨ।

ਇਸ ਕਰਕੇ ਮਾਸਕ ਦੀ ਵਰਤੋਂ ਸਿਹਤ ਅਤੇ ਸਮਾਜਕ ਦੇਖਭਾਲ ਕਰਨ ਵਾਲੇ ਕਰਮਚਾਰੀ ਜੋ ਕਿ ਬਿਮਾਰ ਲੋਕਾਂ ਦੀ ਦੇਖਰੇਖ ਕਰਦੇ ਹਨ ਅਤੇ ਜੋ ਲੋਕ ਘਰਾਂ ਵਿੱਚ ਕਿਸੇ ਵੀ ਮਰੀਜ਼ ਦੀ ਦੇਖਭਾਲ ਕਰ ਰਹੇ ਹਨ ਓਹਨਾ ਸਾਰਿਆਂ ਲਈ- ਮਰੀਜ਼ ਅਤੇ ਮਰੀਜ਼ ਦੀ ਦੇਖਭਾਲ ਕਾਰਨ ਵਾਲਾ ਦੋਨਾਂ ਲਈ ਹੀ ਮਾਸਕ ਦੀ ਵਰਤੋਂ ਕਰਨੀ ਬਹੁਤ ਜਰੂਰੀ ਹੈ।

ਨੱਕ ਅਤੇ ਮੂੰਹ ਨੂੰ ਮਾਸਕ ਨਾਲ ਢੱਕਣ ਦਾ ਮੁਢਲਾ ਲਾਭ ਇਹ ਹੈ ਕਿ ਇਸ ਨਾਲ ਤੁਸੀਂ ਇਕ ਦੂਸਰੇ ਨੂੰ ਬਚਾਂਉਂਦੇ ਹੋ। ਆਂਕੜੇ ਦਰਸਾਉਂਦੇ ਹਨ ਕਿ ਜਿਹੜੇ ਲੋਕ ਇਸ ਵਾਇਰਸ ਨਾਲ ਸੰਕ੍ਰਮਿਤ ਸਨ, ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣ ਤੋਂ 48 ਘੰਟੇ ਪਹਿਲਾਂ ਉਹ ਇਸ ਵਾਇਰਸ ਨੂੰ ਜ਼ੁਕਾਮ, ਖਾਂਸੀ ਅਤੇ ਹੋਰ ਤਰੀਕਿਆ ਨਾਲ 25% ਲੋਕ ਨੂੰ ਪ੍ਰਭਾਵਿਤ ਕਰਦੇ ਹਨ।

ਇਹ ਜਾਣਕਾਰੀ ਬਿਮਾਰੀ ਨਿਯੰਤਰਣ ਅਤੇ ਰੋਕਧਾਮ ਦੇ ਨਿਰਦੇਸ਼ਕ ਡਾਕਟਰ ਰਾਬਰਟ ਰੇਡਫੀਏਲਡ ਵਲੋਂ ਦਸੀ ਗਈ ਸੀ। ਇਸ ਕਰਕੇ ਹੀ ਮਾਸਕ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਭਾਂਵੇਂ ਤੁਸੀਂ ਬਿਮਾਰ ਹੋ ਜਾਂ ਨਹੀਂ।

ਮਾਸਕ ਦੀ ਵਰਤੋਂ ਕਰਦੇ ਸਮੇਂ ਧਿਆਨ ਰੱਖਣ ਯੋਗ ਗੱਲਾਂ:

• ਗਫ਼ ਸੂਤੀ ਕੱਪੜੇ ਦੀ ਵਰਤੋਂ ਕਰਕੇ ਸਭ ਤੋਂ ਵਧਿਆ ਮਾਸਕ ਬਣਾਏ ਜਾ ਸਕਦੇ ਹਨ। ਸੈਂਥੇਟਿਕ, ਪੋਲੀਏਸਟਰ ਅਤੇ ਐਲਾਸਟਿਕ ਵਾਲੇ ਕੱਪੜਿਆਂ ਵਾਲੇ ਮਾਸਕ ਨਹੀਂ ਵਰਤਣੇ ਚਾਹੀਦੇ ਕਿਉਕਿ ਇਹ ਵਾਇਰਸ ਸੈਂਥੇਟਿਕ ਕੱਪੜਿਆਂ ਦੀ ਤਹਿ ‘ਤੇ ਜ਼ਿਆਦਾ ਦੇਰ ਤਕ ਸੰਕ੍ਰਮਿਤ ਰਹਿਣ ਦੀ ਯੋਗਤਾ ਰੱਖਦੇ ਹਨ।

• ਆਮ ਜਨਤਾ ਨੂੰ ਸਰਜੀਕਲ ਮਾਸਕ ਦੀ ਵਰਤੋਂ ਦੀ ਥਾਂ ਕੱਪੜੇ ਦੇ ਬਣੇ ਮਾਸਕ ਵਰਤਣੇ ਚਾਹੀਦੇ ਹਨ। ਕੱਪੜਾ ਗਫ਼ ਅਤੇ ਸੰਘਣਾ ਹੋਵੇ ਅਤੇ ਉਸ ਵਿੱਚੋ ਰੋਸ਼ਨੀ ਨਿਕਲਦੀ ਹੋਣੀ ਚਾਹੀਦੀ ਹੈ।

• ਕੱਪੜੇ ਦੀਆ 2 ਜਾਂ 3 ਤਹਿ ਦੀ ਵਰਤੋਂ ਕਰ ਕਰਕੇ ਵੀ ਮਾਸਕ ਬਣਾ ਸਕਦੇ ਹੋ ਪਰ ਕੱਪੜੇ ਦੀ ਤਹਿ ਨਾਲ ਹਵਾ ਨੂੰ ਰੋਕ ਨਹੀਂ ਹੋਣੀ ਚਾਹੀਦੀ।

• ਪਹਿਨੇ ਹੋਏ ਮਾਸਕ ਦੀ ਦੁਬਾਰਾ ਵਰਤੋਂ ਕਰਨ ਤੋਂ ਪਹਿਲਾ ਉਸ ਨੂੰ ਧੋਵੋ ਅਤੇ ਪ੍ਰੈਸ ਜ਼ਰੂਰ ਕਰੋ।

• ਮਾਸਕ ਨੂੰ ਉਸਦੇ ਐਲਾਸਟਿਕ ਜਾ ਤਣੀਆਂ ਤੋਂ ਪਕੜ ਕੇ ਉਤਾਰੋ।

• ਮਾਸਕ ਦੇ ਬਾਹਰ ਵਾਲਾ ਪਾਸੇ ਨੂੰ ਬਾਰ ਬਾਰ ਹੱਥਾਂ ਨਾਲ ਨਾ ਛੂਹੋ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਸਤਰ ਵਿਗਿਆਨ ਵਿਭਾਗ ਦੇ ਵਿਗਿਆਨੀ ਵਲੋਂ ਇਕ ਬਹੁਤ ਹੀ ਆਸਾਨ ਤਰੀਕੇ ਨਾਲ ਕੱਪੜੇ ਦਾ ਮਾਸਕ ਘਰ ਵਿੱਚ ਹੀ ਬਣਾਉਣ ਦਾ ਤਰੀਕਾ ਦਸਿਆ ਹੈ।

ਮਾਸਕ ਬਣਾਉਣ ਲਈ ਲੋੜੀਂਦਾ ਸਮੱਗਰੀ:

• ਸੂਤੀ ਕੱਪੜੇ 10×6 ਦੇ ਆਇਤਾਕਾਰ ਦੇ ਦੋ ਟੁਕੜੇ।

• ਦੋ ਐਲਾਸਟਿਕ ਦੇ ਪਿਸ/ ਰੱਸੀ ਜਾ ਕੱਪੜੇ ਦੀਆ ਤਣੀਆਂ

• ਸੂਈ ਅਤੇ ਧਾਗਾ

• ਕੈਂਚੀਆਂ

• ਸਿਲਾਈ ਮਸ਼ੀਨ

ਮਾਸਕ ਬਣਾਉਣ ਦੀ ਵਿਧੀ:

1. ਗਫ਼, ਸਾਫ਼ ਅਤੇ ਥੋੜੇ ਮੋਟੇ ਸੂਤੀ ਕੱਪੜੇ ਦੇ 10×6 ਇੰਚ ਦੇ ਦੋ ਪੀਸ ਕਟੋ। ਦੋਨਾਂ ਪੀਸਾ ਇਸ ਤਰਾਂ ਆਪਸ ਵਿੱਚ ਸਿਲਾਈ ਕਰੋ ਕਿ ਇਕ ਪੀਸ ਬਣ ਜਾਵੇ।

2. ਦੋ ਤਹਿ ਵਾਲੇ ਕੱਪੜੇ ਦੇ ਲੰਬੇ ਹਿਸੇ ਨੂੰ 1/4 ਇੰਚ ਮੋੜੋ ਅਤੇ ਕੱਚਾ ਕਰੋ। ਫਿਰ ਛੋਟੇ ਹਿਸੇ ਵਾਲੇ ਪਾਸੇ ਤੋਂ 1/2 ਇੰਚ ਮੋੜੋ ਅਤੇ ਸਿਲਾਈ ਕਰੋ।

3. ਮਾਸਕ ਦੇ ਛੋਟੇ ਹਿਸੇ ਵਾਲੇ ਦੋਨੋ ਪਾਸੇ 6 ਇੰਚ ਲੰਬਾ ਐਲਾਸਟਿਕ ਕੱਟ ਕੇ ਕੱਚੇ ਵਿੱਚੋ ਕੱਢ ਲਵੋ ਅਤੇ ਕਿਨਾਰਿਆਂ ਤੇ ਘੁੱਟ ਕੇ ਗੰਢ ਬਣ ਦੇਵੋ ਜਿਸ ਨਾਲ ਐਲਾਸਟਿਕ ਦੇ ਘੇਰੇ ਕੰਨ ਦੁਆਲੇ ਘੁਮਾਉਣ ਲਈ ਤਿਆਰ ਹੋ ਜਾਣਗੇ। ਐਲਾਸਟਿਕ ਦੀ ਜਗ੍ਹਾ ਤੁਸੀਂ ਸੁਤੀ ਕੱਪੜੇ ਦੀਆ ਤਣੀਆਂ ਜਾਂ ਰੱਸੀਆਂ ਦੀ ਵਰਤੋਂ ਵੀ ਕਰ ਸਕਦੇ ਹੋ। ਤਣੀਆਂ ਲਗਾਉਣ ਲਈ ਉਨ੍ਹਾਂ ਨੂੰ ਲੰਬਾਈ ਵਿੱਚ ਕਟੋ ਅਤੇ ਸਿਲਾਈ ਕਰੋ ਤਾ ਜੋ ਉਨ੍ਹਾਂ ਨੂੰ ਮੂੰਹ ਤੋਂ ਘੁਮਾ ਕੇ ਸਿਰ ਦੇ ਪਿੱਛੇ ਬਣਿਆ ਜਾ ਸਕੇ।

4. ਹੋਲੀ ਹੋਲੀ ਐਲਾਸਟਿਕ ਜਾ ਤਣੀਆਂ ਨੂੰ ਘੁਮਾਓ ਤਾ ਜੋ ਗੰਢ ਸਿਲਾਈ ਦੇ ਅੰਦਰ ਵਾਲੇ ਪਾਸੇ ਚਲੀ ਜਾਵੇ। ਨਾਲ ਹੀ ਵਾਧੂ ਕੱਪੜੇ ਨੂੰ ਅੰਦਰ ਵੱਲ ਨੂੰ ਅਡਜਸਟ ਕਰੋ ਅਤੇ ਸਿਲਾਈ ਕਰੋ ਤਾ ਜੋ ਚੂੰਤਾ ਮੂੰਹ ਤੋਂ ਹਿਲਣ ਨਾ ਅਤੇ ਮਾਸਕ ਮੂੰਹ ਤੇ ਫਿੱਟ ਰਵੇ।

ਪ੍ਰੋਟੈਕਟਿਵ ਮਾਸਕ ਦੇ ਵਿਕਾਸ ਬਾਰੇ ਇਕ ਵੀਡੀਓ ਵਸਤਰ ਵਿਗਿਆਨ ਵਿਭਾਗ ਦੇ ਵਿਗਿਆਨੀ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫੇਸਬੁੱਕ ਪੇਜ ‘ਤੇ 16 ਅਪ੍ਰੈਲ ਨੂੰ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਨੂੰ 5000 ਤੋਂ ਵੱਧ ਲੋਕਾਂ ਨੇ ਵੇਖਿਆ ਹੈ ਅਤੇ ਪ੍ਰਸੰਸਾ ਕੀਤੀ ਹੈ। ਬਹੁਤਿਆਂ ਨੇ ਵਾਪਸ ਜਵਾਬ ਦਿੱਤਾ ਹੈ ਕਿ ਵੀਡੀਓ ਵੇਖਣ ਤੋਂ ਬਾਅਦ ਉਨ੍ਹਾਂ ਨੇ ਮਾਸਕ ਤਿਆਰ ਕੀਤੇ ਹਨ।

ਇਸ ਮਹਾਮਾਰੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਮਾਸਕ ਦੀ ਵਰਤੋਂ ਕਰਨਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਜਿਸ ਕਰਨ ਮਾਰਕੀਟ ਵਿੱਚ ਇਹ ਬਹੁਤ ਔਖਾ ਮਿਲ ਰਿਹਾ ਹੈ, ਸੋ ਇਸ ਤਰ੍ਹਾਂ ਤੁਸੀਂ ਘਰ ਵਿੱਚ ਰਹਿ ਕੇ ਇਸ ਵਿਧੀ ਨਾਲ ਆਪਣੇ ਅਤੇ ਘਰਦਿਆਂ ਲਈ ਮਾਸਕ ਬਣਾ ਸਕਦੇ ਹੋ ਅਤੇ ਇਸ ਬਿਮਾਰੀ ਜਿਸ ਨੂੰ ਕੋਰੋਨਾ ਵਾਇਰਸ ਦੇ ਨਾਮ ਨਾਲ ਜਾਨ ਦੇ ਹਾਂ ਉਸ ਤੋਂ ਬਚ ਸਕਦੇ ਹੋ। ਘਰ ਰਹੋ, ਤੰਦਰੁਸਤ ਰਹੋ।

Check Also

ਵਿਸ਼ਵ ਨੌਜਵਾਨ ਦਿਵਸ: ਦੇਸ਼ ਦੀ ਤਕਦੀਰ ਬਦਲਣ ਦੇ ਸਮਰੱਥ ਹਨ ਸਾਡੇ ਨੌਜਵਾਨ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਸਾਡੇ ਨੌਜਵਾਨ ਅਸਲ ਵਿਚ ਵਤਨ ਤੇ ਕੌਮ ਦਾ ਅਨਮੋਲ ਸਰਮਾਇਆ ਹਨ। …

Leave a Reply

Your email address will not be published. Required fields are marked *