ਸੁਪਰੀਮ ਕੋਰਟ ਨੇ ਲਾਕਡਾਊਨ ਲਾਉਣ ਦੇ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ‘ਤੇ ਲਗਾਈ ਰੋਕ

TeamGlobalPunjab
1 Min Read

ਨਵੀਂ ਦਿੱਲੀ :- ਕੋਰੋਨਾ ਇਨਫੈਕਸ਼ਨ ਨਾਲ ਜੂਝ ਰਹੇ ਉੱਤਰ ਪ੍ਰਦੇਸ਼ ਦੇ ਪੰਜ ਵੱਡੇ ਸ਼ਹਿਰਾਂ ‘ਚ ਫਿਲਹਾਲ ਲਾਕਡਾਊਨ ਨਹੀਂ ਲੱਗੇਗਾ। ਸੁਪਰੀਮ ਕੋਰਟ ਨੇ ਲਖਨਊ, ਕਾਨਪੁਰ ਨਗਰ, ਵਾਰਾਣਸੀ, ਪ੍ਰਯਾਗਰਾਜ ਤੇ ਗੋਰਖਪੁਰ ‘ਚ 26 ਅਪ੍ਰਰੈਲ ਤਕ ਪੂਰਨ ਲਾਕਡਾਊਨ ਲਾਉਣ ਦੇ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ‘ਤੇ ਰੋਕ ਲਾ ਦਿੱਤੀ ਹੈ। ਸੂਬਾ ਸਰਕਾਰ ਨੇ ਕਿਹਾ ਕਿ ਪੂਰਨ ਲਾਕਡਾਊਨ ਪ੍ਰਸ਼ਾਸਨਿਕ ਰੂਪ ਨਾਲ ਬਹੁਤ ਮੁਸ਼ਕਲ ਕਦਮ ਹੈ। ਸੂਬਾ ਸਰਕਾਰ ਨੂੰ ਹਾਈ ਕੋਰਟ ਨੂੰ ਇਹ ਜਾਣਕਾਰੀ ਦੇਣੀ ਪਵੇਗੀ ਕਿ ਉਸ ਨੇ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਕੀ ਕਦਮ ਚੁੱਕੇ ਹਨ ਤੇ ਕੀ ਚੁੱਕਣ ਵਾਲੀ ਹੈ।

ਦੱਸ ਦਈਏ ਕਿ ਸੁਪਰੀਮ ਕੋਰਟ ਨੇ ਅਜਿਹੇ ਮਾਮਲਿਆਂ ‘ਚ ਕਾਰਜਪਾਲਿਕਾ ਦੇ ਪ੍ਰਸ਼ਾਸਨਿਕ ਅਧਿਕਾਰ ਨੂੰ ਪਹਿਲ ਦਿੱਤੇ ਜਾਣ ਦੀ ਗੱਲ ਮੰਨੀ ਹੈ। ਧਿਆਨ ਰਹੇ ਕਿ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਵੀ ਉੱਤਰਾਖੰਡ ਸਮੇਤ ਕੁਝ ਸੂਬਿਆਂ ‘ਚ ਕੋਰਟ ਨੇ ਆਪਣੇ ਪੱਧਰ ‘ਤੇ ਹੀ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਦੇ ਬਾਅਦ ਹੀ ਦਾਖਲਾ ਦੇਣ ਵਰਗੇ ਆਦੇਸ਼ ਦਿੱਤੇ ਸਨ।

ਇਸਤੋਂ ਇਲਾਵਾ ਚੀਫ ਜਸਟਿਸ ਐਸਏ ਬੋਬਡੇ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਅੱਜ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਯੋਗੀ ਸਰਕਾਰ ਇੱਕ ਹਫ਼ਤੇ ਵਿੱਚ ਮਹਾਮਾਰੀ ਨੂੰ ਕਾਬੂ ਕਰਨ ਲਈ ਕੀਤੇ ਯਤਨਾ ਦੀ ਰਿਪੋਰਟ ਹਾਈ ਕੋਰਟ ‘ਚ ਪੇਸ਼ ਕਰੇ।

TAGGED: ,
Share this Article
Leave a comment