ਨਵੀਂ ਦਿੱਲੀ: ਦੇਸ਼ ਵਿੱਚ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਸੁਪਰੀਮ ਕੋਰਟ ਨੇ ਹੁਣ ਦਖ਼ਲ ਦੇ ਦਿੱਤੀ ਹੈ। ਜਿਸ ਤਹਿਤ ਸੁਪਰੀਮ ਕੋਰਟ ਨੇ ਵੇਦਾਂਤਾ ਨੂੰ ਤਾਮਿਲਨਾਡੂ ਦੇ ਟੂਟੀਕੋਰਿਨ ਸਥਿਤ ਆਕਸੀਜਨ ਪਲਾਂਟ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਸੁਪਰੀਮ ਕੋਰਟ ਨੇ ਕਿਹਾ ਕਿ ਆਕਸੀਜਨ ਦੀ ਕਮੀ ਨੂੰ ਧਿਆਨ ‘ਚ ਰੱਖਦੇ ਹੋਏ ਇਹ ਹੁਕਮ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਕਸੀਜਨ ਦੀ ਘਾਟ ਨੂੰ ਕੌਮੀ ਲੋੜ ਕਰਾਰ ਦਿੱਤਾ ਸੀ। ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਐੱਲ ਨਾਗੇਸ਼ਵਰ ਅਤੇ ਜਸਟਿਸ ਐਸ ਰਵਿੰਦਰ ਭੱਟ ਦੇ ਬੈਂਚ ਨੇ ਕਿਹਾ ਕਿ ਇਸ ਹੁਕਮ ਦੀ ਆੜ ਹੇਠ ਵੇਦਾਂਤਾ ਨੂੰ ਤਾਂਬਾ ਪਿਘਲਾਉਣ ਵਾਲੇ ਪਲਾਂਟ ‘ਚ ਦਾਖਲ ਹੋਣ ਅਤੇ ਇਸ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਹਨ ਕਿ ਵੇਦਾਂਤਾ ਵੱਲੋਂ ਆਕਸੀਜਨ ਉਤਪਾਦਨ ਨੂੰ ਲੈ ਕੇ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਸਮੇਂ ਦੇਸ਼ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਆਕਸੀਜਨ ਸਰਪਲੱਸ ਬਣਾਉਣ ਦੇ ਲਈ ਹਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕਰਕੇ ਵੇਦਾਂਤਾ ਵੱਲੋਂ ਸਿਰਫ਼ ਆਕਸੀਜਨ ਉਤਪਾਦਨ ‘ਤੇ ਹੀ ਜ਼ੋਰ ਦਿੱਤਾ ਜਾਵੇ। ਅਦਾਲਤ ਨੇ ਕਿਹਾ ਕਿ ਵੇਦਾਂਤਾ ਨੂੰ ਆਕਸੀਜਨ ਪਲਾਂਟ ਚਲਾਉਣ ਦੀ ਇਜਾਜ਼ਤ ਦੇਣ ਦਾ ਹੁਕਮ ਕਿਸੇ ਵੀ ਤਰ੍ਹਾਂ ਕੰਪਨੀ ਦੇ ਹਿੱਤ ‘ਚ ਕਿਸੇ ਤਰ੍ਹਾਂ ਦੀ ਸੁਰਜੀਤੀ ਨਹੀਂ ਮੰਨਿਆ ਜਾਵੇਗਾ।