ਪਟਿਆਲਾ ਮੇਅਰ ਸੰਜੀਵ ਬਿੱਟੂ ਮਾਮਲੇ ਚ ਕਾਂਗਰਸ ਨੂੰ ਝਟਕਾ,ਸਰਕਾਰ ਨੇ ਮੰਨਿਆ ਕਿ ਬੇ-ਭਰੋਸਗੀ ਮਤਾ ਨਹੀਂ ਸੀ ਸਹੀ

TeamGlobalPunjab
1 Min Read

ਚੰਡੀਗੜ੍ਹ: ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਨਾਮ ਦੀ ਆਪਣੀ ਪਾਰਟੀ ਬਣਾਉਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਇੱਕ ਵੱਡੀ ਜਿੱਤ ਮਿਲੀ ਹੈ।ਲ਼ੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਜੋਏ ਕੁਮਾਰ ਸਿਨਹਾ ਵਲੋਂ ਜਾਰੀ ਸਪੀਕਿੰਗ ਆਡਰ ਵਿਚ ਸਾਫ ਕਿਹਾ ਗਿਆ ਹੈ ਕਿ 25 ਨਵੰਬਰ ਨੂੰ ਬਿੱਟੂ ਖਿਲਾਫ ਲਿਆਂਦਾ ਗਿਆ ਬੇਭਰੋਸਗੀ ਮਤਾ ਸਹੀ ਨਹੀਂ ਸੀ। ਸਰਕਾਰ ਨੇ ਕਿਹਾ ਕਿ ਅਗਰ ਬਿੱਟੂ ਨੂੰ ਹਟਾਉਣਾ ਹੈ ਤਾਂ ਉਸ ਖਿਲਾਫ ਦੁਬਾਰਾ ਮਤਾ ਲਿਆਉਣਾ ਪਵੇਗਾ।

 ਅਦਾਲਤ ਨੇ ਪਟਿਆਲਾ ਮੇਅਰ ਮਾਮਲੇ ‘ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਕੈਪਟਨ ਦੇ ਸਮਰਥਕ ਸੰਜੀਵ ਬਿੱਟੂ ਦੇ ਹੱਕ ‘ਚ ਫੈਸਲਾ ਸੁਣਾਇਆ ਹੈ।

Share this Article
Leave a comment